ਨਵੀਂ ਦਿੱਲੀ : ਦੱਖਣੀ ਅਫ਼ਰੀਕਾ ਕ੍ਰਿਕਟ ਟੀਮ ਦੇ ਸਾਬਕਾ ਆਲ ਰਾਊਂਡਰ ਜੈਕ ਕੈਲਿਸ ਆਪਣੇ ਸਮੇਂ ਦੇ ਮਹਾਨ ਆਲ ਰਾਊਂਡਰਾਂ ‘ਚੋਂ ਰਹੇ ਹਨ। ਹਾਲੇ ਤਕ ਜੈਕ ਕੈਲਿਸ ਨੂੰ ਦੱਖਣੀ ਅਫ਼ਰੀਕਾ ਦਾ ਸਭ ਤੋਂ ਸ਼ਾਨਦਾਰ ਬੱਲੇਬਾਜ਼ ਕਿਹਾ ਜਾਂਦਾ ਹੈ। ਬੱਲੇ ਨਾਲ ਹੀ ਨਹੀਂ ਸਗੋਂ ਗੇਂਦ ਨਾਲ ਵੀ ਉਨ੍ਹਾਂ ਨੇ ਧਮਾਲ ਮਚਾਈ। ਕੈਲਿਸ ਦੇ ਅੰਕੜੇ ਗਵਾਹ ਹਨ ਕਿ ਉਨ੍ਹਾਂ ਨੇ ਕ੍ਰਿਕਟ ਦੇ ਮੈਦਾਨ ‘ਤੇ ਕਿੰਨਾ ਕਮਾਲ ਕੀਤਾ ਹੈ। ਫਿਲਹਾਲ ਜੈਕ ਕੈਲਿਸ ਆਪਣੀ ਅੱਧੀ ਦਾੜ੍ਹੀ ਕਟਵਾਉਣ ਨੂੰ ਲੈ ਅੱਜ ਕੱਲ੍ਹ ਚਰਚਾ ‘ਚ ਹੈ।
ਦਰਅਸਲ, ਇਕ ਮਹਾਨ ਕੰਮ ਲਈ ਜੈਕ ਕੈਲਿਸ ਨੇ ਅੱਧੀ ਦਾੜ੍ਹੀ ਕਟਵਾਈ ਹੈ। ਕਰੀਬ ਦੋ ਦਹਾਕੇ ਤਕ ਪ੍ਰੋਟੀਆਜ਼ ਟੀਮ ਲਈ ਖੇਡਣ ਵਾਲੇ ਜੈਕ ਕੈਲਿਸ ਨੇ ਸਾਲ 1995 ‘ਚ ਇੰਟਰਨੈਸ਼ਨਲ ਕ੍ਰਿਕਟ ‘ਚ ਡੈਬਿਊ ਕੀਤਾ ਸੀ। ਉਥੇ , ਸਾਲ 2014 ‘ਚ ਜੈਕ ਕੈਲਿਸ ਨੇ ਆਪਣਾ ਆਖਰੀ ਇੰਟਰਨੈਸ਼ਨਲ ਮੈਚ ਖੇਡਿਆ ਸੀ। ਜੈਕ ਕੈਲਿਸ ਨੇ ਆਪਣੀ ਟੀਮ ਹੀ ਨਹੀਂ, ਸਗੋਂ ਦੁਨੀਆਭਰ ਦੀਆਂ ਟੀਮਾਂ ਲਈ ਕ੍ਰਿਕਟ ਦੇ ਹਰ ਫਾਰਮੈਟ ‘ਚ ਹਿਕ ਬੈਂਚ ਮਾਰਕ ਸੈੱਟ ਕੀਤਾ ਸੀ।