ਦਿਲ ਨੂੰ ਲਾਈ ਹੈ / ਗ਼ਜ਼ਲ

ਦਿਲ ਨੂੰ ਲਾਈ ਹੈ ਤੂੰ ਜਿਹੜੀ ਗੱਲ,
ਭੁੱਲ ਜਾ ਉਸ ਨੂੰ , ਇਸ ਦਾ ਹੈ ਇਹੋ ਹੱਲ।

ਉਸ ਦੇ ਜੀਵਨ ਵਿੱਚ ਖੁਸ਼ੀਆਂ ਆ ਜਾਣ,
ਜਿਹੜਾ ਦੁੱਖਾਂ ਨੂੰ ਲੈਂਦਾ ਏ ਝੱਲ।

ਇੱਥੇ ਹਰ ਪਾਸੇ ਮੰਦਰ ਬਣ ਗਏ ਨੇ,
ਕਿੱਥੇ ਕਿੱਥੇ ਖੜਕਾਏਂਗਾ ਟੱਲ?

ਬਹੁਤੇ ਦਰਾਂ ਤੋਂ ਤੈਨੂੰ ਕੁਝ ਨ੍ਹੀ ਮਿਲਣਾ,
ਜੇ ਕੁਝ ਲੈਣਾ, ਦਰ ਇਕ ਦਾ ਹੀ ਮੱਲ।

ਲੋਕਾਂ ਲਈ ਕਰਨੇ ਪੈਣੇ ਆਂ ਕੰਮ,
ਜੇ ਕਰ ਜੱਗ ਤੇ ਤੂੰ ਖੱਟਣੀ ਹੈ ਭੱਲ।

ਮਾਂ-ਪਿਉ ਡੁੱਬ ਗਏ ਚਿੰਤਾ ਦੇ ਵਿੱਚ,
ਆਪਣੇ ਪੁੱਤ ਨੂੰ ਪ੍ਰਦੇਸਾਂ ਵਿੱਚ ਘੱਲ।

ਉਹ ਚੀਜ਼ ਕਦੇ ਵੀ ਨਾ ਰਹਿੰਦੀ ਕੋਲ,
ਜਿਹੜੀ ਲਈ ਹੁੰਦੀ ਹੈ ਕਰਕੇ ਛੱਲ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

Previous articleਕਰੋਨਾ: ਫ਼ਿਰੋਜ਼ਪੁਰ ’ਚ 12 ਤੇ ਫ਼ਾਜ਼ਿਲਕਾ ਵਿੱਚ 3 ਨਵੇਂ ਕੇਸ
Next articleਬਾਪੂ ਧਾਮ ਕਲੋਨੀ ਵਿੱਚ ਸਕਰੀਨਿੰਗ ਮੁੜ ਸ਼ੁਰੂ