ਦਿਨ ਕਾਲੇ ਤੇਰੇ ਨਾ ਆ ਜਾਵਣ

ਕਰਮਜੀਤ ਕੌਰ ਸਮਾਓਂ

(ਸਮਾਜ ਵੀਕਲੀ)

ਸਾਨੂੰ ਜਿਨ੍ਹਾਂ ਦੱਬੋਗੇ,
ਅਸੀਂ ਉਨ੍ਹੇਂ ਉੱਗਾਗੇ,
ਠਾਣ ਲਈ ਸਰਕਾਰੇ,
ਤੇਰੇ ਅੱਗੇ ਨਾ ਝੁਕਾਂਗੇ,
ਦੇਖ ਲੋਕਾਂ ਦਾ ਏਕਾ ਨੀ,
ਦਿੱਲੀ ਕਿਤੇ ਘਰ ਨਾ ਪਾ ਜਾਵਣ,
ਕਰ ਵਾਪਿਸ ਕਾਲੇ ਕਾਨੂੰਨਾਂ ਨੂੰ,
ਦਿਨ ਕਾਲੇ ਤੇਰੇ ਨਾ ਆ ਜਾਵਣ |
ਜ਼ੁਲਮ ਦੀ ਵੀ ਹੱਦ ਹੁੰਦੀ ਏ,
ਤੇਰੀ ਅਨਪੜ੍ਹਤਾ ਦੀ ਗੱਲ ਹੁੰਦੀ ਏ,
ਜੇ ਹੁੰਦੀ ਸੂਝਵਾਨ ਸਰਕਾਰੇ,
ਫੇਰ ਕਰਦੀ ਕਿਉਂ ਕਾਰੇ,
ਸਾਡੇ ਸ਼ੇਰ ਪੁੱਤ ਕਿਸਾਨ ਨੀ,
ਤੈਨੂੰ ਨਾ ਕਿਤੇ ਪੜ੍ਹਾ ਜਾਵਣ,
ਕਰ ਵਾਪਿਸ ਕਾਲੇ ਕਾਨੂੰਨਾਂ ਨੂੰ,
ਦਿਨ ਕਾਲੇ ਤੇਰੇ ਨਾ ਆ ਜਾਵਣ |
ਹੁਣ ਹੋਰ ਵੀ ਜੋਸ਼ ਆ ਗਿਆ,
ਟਿਕੈਤ ਨੇ ਜੋ ਹੰਬਲਾ ਮਾਰ ਲਿਆ,
ਸਾਡੇ ਟੁੱਟਦੇ ਹੋਏ ਹੌਂਸਲੇ ਨੂੰ,
ਆਕੇ ਉਸਨੇ ਸੰਭਾਲ ਲਿਆ,
ਹੁਣ ਪਿੰਡਾਂ ਦੇ ਪਿੰਡ ਆਕੇ,
ਦਿੱਲੀ ਨੂੰ ਚੱਕਰਾਂ ਚ ਨਾ ਪਾ ਜਾਵਣ,
ਕਰ ਵਾਪਿਸ ਕਾਲੇ ਕਾਨੂੰਨਾਂ ਨੂੰ,
ਦਿਨ ਕਾਲੇ ਤੇਰੇ ਨਾ ਆ ਜਾਵਣ |
ਕਰਮਜੀਤ ਕੌਰ ਸਮਾਓਂ 
                  ਜ਼ਿਲ੍ਹਾ ਮਾਨਸਾ 
                  7888900620
Previous articleਵਿਧਾਨ ਸਭਾ ’ਚ ਮੁੜ ਲਿਆਂਦਾ ਜਾਵੇਗਾ ਖੇਤੀ ਸੋਧ ਬਿੱਲ
Next articleਇਨ੍ਹਾਂ ਹੋਣਹਾਰ ਧੀਆਂ ਨੇ ਮਾਪਿਆਂ ਦਾ ਸੁਫ਼ਨਾ ਕੀਤਾ ਸਾਕਾਰ, ”ਜੱਜ” ਬਣ ਕੇ ਦਿੱਤੀ ਵੱਡੀ ਖੁਸ਼ੀ