ਦਿਆਲਪੁਰੀ ਦਾ ਟਰੈਕ ‘ਨੱਚਦੀ ਦਾ ਪਰਾਦਾਂ’ ਅੱਜ ਹੋਵੇਗਾ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬ ਦੇ ਮੇਲਿਆਂ ਦੇ ਵਿਚ ਪ੍ਰਮੋਟ ਹੋਣ ਵਾਲੇ ਗਾਇਕ ਦਲਵਿੰਦਰ ਦਿਆਲਪੁਰੀ ਆਪਣਾ ਨਵਾਂ ਟਰੈਕ ‘ਨੱਚਦੀ ਦਾ ਪਰਾਦਾਂ’ ਲੈ ਕੇ ਅੱਜ ਹਾਜ਼ਰ ਹੋ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਗਾਇਕ ਦਿਆਲਪੁਰੀ ਨੇ ਦੱਸਿਆ ਕਿ ਪੀ ਐਨ ਸੰਧੂ ਤੇ ਪ੍ਰਗਟ ਨੀਟੂ ਦੀ ਪੇਸ਼ਕਸ਼ ਇਸ ਡਾਂਸਿੰਗ ਟਰੈਕ ਨੂੰ ਗੀਤਕਾਰ ਰੋਮੀ ਬੈਂਸ ਯੂ ਐਸ ਏ ਕਲਮਬੱਧ ਕੀਤਾ ਹੈ। ਸੰਗੀਤ ਬੌਬੀ ਸ਼ਰਮਾ ਕੈਨੇਡਾ ਦਾ ਅਤੇ ਕੰਪੋਜ਼ਰ ਦਲਵੀਰ ਸ਼ੌਂਕੀ ਹਨ। ਪ੍ਰੋਮਟਰ ਮੇਜਰ ਧੀਰਾ, ਕੈਪਟਨ ਹਰਦੇਵ ਸਿੰਘ ਸੰਧੂ, ਪ੍ਰੋਡਿਊਸਰ ਨੀਤੂ ਸ਼ਰਮਾ, ਪ੍ਰਗਟ ਸੰਧੂ ਅਤੇ ਜੀ ਐਸ ਡਿਜੀਟਲ ਦਾ ਦਲਵਿੰਦਰ ਦਿਆਲਪੁਰੀ ਨੇ ਵਿਸ਼ੇਸ਼ ਧੰਨਵਾਦ ਕੀਤਾ ਹੈ। ਜਿੰਨ•ਾਂ ਦੇ ਉਦਮ ਅਤੇ ਉਪਰਾਲੇ ਸਦਕਾ ਇਹ ਟਰੈਕ ਸ਼ੋਸ਼ਲ ਮੀਡੀਏ ਤੇ ਲਾਂਚ ਕੀਤਾ ਜਾ ਰਿਹਾ ਹੈ।

Previous articleਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ‘ਮੇਲਾ ਕਠਾਰ ਦਾ’ ਮੁਲਤਵੀ – ਭਾਨਾ ਸੋਨੂੰ ਐਲ ਏ
Next articleWant to score more than 10 goals this season, says Okazaki