(ਸਮਾਜਵੀਕਲੀ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਬਲਾਕ ਖੰਨਾ ਦੇ ਅਧਿਕਾਰੀਆ ਵਲੋਂ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਸਿੰਘ ਗਰੇਵਾਲ ਖੇਤੀਬਾੜੀ ਅਫ਼ਸਰ, ਖੰਨਾ ਦੀ ਅਗਵਾਈ ਹੇਠ ਦਾਲਾਂ ਦੀ ਕਾਸ਼ਤ ਕਰਨ ਵਾਲੇ ਅਗਾਂਹਵਧੂ ਕਿਸਾਨ ਰਵਿੰਦਰ ਸਿੰਘ ਅਲੂਵਾਲੀਆ ਦੇ ਖੇਤਾਂ ਦਾ ਦੋਰਾ ਕੀਤਾ ਗਿਆ।
ਇਸ ਮੌਕੇ ਡਾ ਕੁਲਵੰਤ ਸਿੰਘ ਅਤੇ ਡਾ ਸਨਦੀਪ ਸਿੰਘ ਨੇ ਦੱਸਿਆ ਕਿ ਕਿਸਾਨ ਵਲੋਂ ਦਾਲਾਂ ਦੀ ਕਾਸ਼ਤ ਕਰਕੇ ਆਪਣੇ ਖੇਤ ਦੀ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਗਿਆ ਹੈ।ਮੂੰਗੀ ਅਤੇ ਮਾਂਹ ਦੀ ਕਾਸ਼ਤ ਘੱਟ ਸਮੇ ਵਿੱਚ ਹੋ ਜਾਂਦੀ ਹੈ ਅਤੇ ਕਣਕ ਝੋਨੇਂ ਦੀ ਫ਼ਸਲੀ ਚੱਕਰ ਵਿੱਚ ਯੂਰਿਆ ਖਾਦ ਦਾ ਖਰਚਾ ਵੀ ਘੱਟਦਾ ਹੈ।ਉਹਨਾਂ ਵਿਭਾਗ ਵੱਲੋਂ ਬਲਾਕ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਦਾਲਾਂ ਦੀ ਕਾਸ਼ਤ ਕਰਨ ਦੀ ਆਪੀਲ ਵੀ ਕੀਤੀ।ਦਾਲਾਂ ਦੀ ਵਾਢੀ ਸਮੇ ਬਾਰਿਸ਼ ਹੋਣ ਕਾਰਨ ਕਿਸਾਨ ਵੱਲੋਂ ਝਾੜ ਵਿੱਚ ਨੁਕਸਾਨ ਹੋਣ ਦਾ ਖਦਸ਼ਾ ਵੀ ਜਤਾਇਆ ਗਿਆ।