(ਸਮਾਜ ਵੀਕਲੀ)
ਕਦੇ ਪਾਵੇ ਕੋਈ ਐਸੀ ਵੀ ਬਾਤ
ਜੋ ਸਲਾਹੇ ਮੇਰੀ ਬੀਬੀ ਦੀ ਸਬਾਤ*
ਬੜੇ ਗਾਹੇ ਸੀ ਉਦੋਂ ਬਾਬੇ ਨੇ ਸੰਦ
ਕੀਤੇ ਬਾਣੀ ਦੇ ਸੁੱਚੇ ਬੋਲ ਬੁਲੰਦ
ਜਦ ਚੜ੍ਹਦੀ ਸੀ ਅਲਿਹੰਦੀ ਪ੍ਰਭਾਤ
ਠੰਡੀ ਰੁਮਕਦੀ ਸੀ ਉਦੋਂ ਪੌਣ
ਜਿਉਂ ਠਾਰੇ ਮਹੀਨਾ ਸਾਉਣ
ਤੂਤਾਂ ਥੱਲੇ ਬੰਨ੍ਹਦੇ ਸੀ ਗਾਵਾਂ
ਮੱਖਣ ਖਾਂਦੇ ਸੀ ਨਾਲ ਚਾਵਾਂ
ਬੜੀ ਮਹਿੰਗੀ ਸੀ ਓਹ ਸੌਗ਼ਾਤ
ਖੇਤਾਂ ਤੋਂ ਲਿਆ ਕੇ ਪੱਠੇ- ਦੱਥੇ
ਰਲ ਬਹਿੰਦੇ ਸੀ ਸਾਰੇ ਕੱਠੇ
ਨਾਲੇ ਕੱਸਦੇ ਸੀ ਮੰਜੇ ਦੀ ਦੌਣ
ਸਾਂਝ ਰੱਖਦੇ ਸੀ ਉੱਚੀ ਸੀ ਧੌਣ
ਇੱਕ ਹੁੰਦੀ ਸੀ ਕੌਲੀ-ਪਰਾਤ
ਰੱਬੀ ਸੀ ਓਸ ਕੱਠ ਵਾਲੀ ਬਾਤ
ਜਿਹਦੀ ਖੁੱਸ ਗਈ ਹੈ ਹੁਣ ਝਾਤ
ਮੈ ਨਿੱਤ ਆਨੀਂ ਬਹਾਨੀਂ ਰੱਖਾਂ ਝਾਕ
ਮੇਰੀ ਰੂਹ ‘ਚ ਵਸਦੇ ਮੇਰੇ ਉਹ ਸਾਕ
ਮੈਂ ਲਿਖਦੀ ਨਾ ਥੱਕਾਂ ਉਨ੍ਹਾਂ ਦੀ ਬਾਤ
ਸਬਾਤ* = ਰਸੋਈ
ਸੋਨੀਆ ਪਾਲ ਯੂ.ਕੇ.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly