ਮਹਿਤਪੁਰ -(ਸਮਾਜ ਵੀਕਲੀ)(ਨੀਰਜ ਵਰਮ) – ਸਰਕਾਰ ਨੇ ਇਸ ਔਖੀ ਘੜੀ ਵਿਚ ਕਿਸਾਨਾਂ ਫਸਲ ਚੁੱਕਣ ਸਬੰਧੀ ।ਅੱਜ ਮਹਿਤਪੁਰ ਦਾਣਾ ਮੰਡੀ ਵਿਚ ਖਰੀਦ ਕਾਰਵਾਉਣ ਅਤੇ ਡੀ ਐਫ ਐਸ ਸੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਬਹੁਤ ਉਪਰਾਲੇ ਕੀਤੇ ਗਏ ਸਨ। ਜਿਸ ਵਿੱਚ ਫਸਲ ਵੀ ਖਰੀਦ ਹੋ ਜਾਏ ਤੇ ਕਰੋਨਾ ਬਿਮਾਰੀ ਵੀ ਨਾ ਫੇਲੈ।ਕਿਸਾਨਾਂ ਨੂੰ ਦਸਿਆ ਕਿ ਫਸਲ ਸੁੱਕੀ ਲੈ ਕੇ ਅਉਣ 50 -60 ਕਵੰਟਲ ਲਈ ਦਾ ਪਾਸ ਹੋਵੇਗਾ । ਬਗੈਰ ਪਾਸ ਤੋਂ ਐਂਟਰੀ ਨਹੀਂ ਹੋਵੇਗੀ ।ਸੋਸ਼ਲ ਫਾਸਲਾ ਬਣਾ ਕੇ ਰੱਖਣ ਤੇ ਮੰਡੀ ਵਿਚ ਵੀ ਵਾਰ ਵਾਰ ਹੱਥ ਧੋਣ ਸਰਕਾਰ ਤੇ ਆੜਤੀਆ ਵਲੋਂ ਇਸ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਪਹਿਲੀ ਟਰਾਲੀ ਲੈ ਕੇ ਆਏ ਅਮਰਜੀਤ ਸਿੰਘ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਕਿਸਾਨਾ ਨੂੰ ਭਰੋਸਾ ਦਿਵਾਇਆ ਤੇ ਕਿਹਾ ਉਸ ਦੀ ਪੂਰੀ ਫਸਲ ਦਾ ਪੁਰਾ ਮੁੱਲ 19.25 ਮਿਲੇਗਾ ਤੇ ਭਾਰ ਵੀ ਇਮਾਨਦਾਰੀ ਨਾਲ ਤੋਲਿਆ ਜਾਵੇਗਾ। ਪਿਛਲੇ ਸਾਲ ਕਣਕ ਦਾ ਝਾੜ ਮਹਿਤਪੁਰ,ਸੰਗੋਵਾਲ ,ਬਘੇਲਾ ਵਿੱਚ 8 ਲੱਖ 8800 ਬੋਰੇ ਹੋਏ ਸਨ। ਜੋ ਲਗਭਗ ਇਨੇ ਹੀ ਇਸ ਵਾਰ ਹੋਵੇਗਾ। ਹੁਣ ਤੱਕ 220 ਪਾਸ ਕਿਸਾਨਾਂ ਲਈ ਇਸ਼ੂ ਹੋ ਚੁੱਕੇ ਹਨ।ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਸੋਹਲ, ਵਾਇਸ ਚੇਅਰਮੈਨ ਕੁਲਬੀਰ ਸਿੰਘ, ਜਗਦੀਸ਼ ਮਿਗਲਾਨੀ, ਅਜੈ ਸੂਦ, ਡਿੰਪਲ ਭਾਟੀਆ, ਰਿੰਕੂ ਮਿਗਲਾਨੀ,ਕੁਲਦੀਪ ਸਿੰਘ, ਗੌਰਵ ਕੱਕਰ, ਬਲਜੀਤ ਸਿੰਘ, ਸਾਜਨ ਚਲਾਣਾ, ਜਸਵਿੰਦਰ ਸਿੰਘ, ਪਰਮਜੀਤ ਸਿੰਘ ਪੰਮ, ਪੱਪੂ ਭਾਟੀਆ ਆਦਿ ਹਾਜਰ ਸਨ।