ਮਹਿਤਪੁਰ ( ਵਰਮਾ) (ਸਮਾਜ ਵੀਕਲੀ): ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਡਾ ਜਸਵਿੰਦਰ ਕੌਰ ਮਾਂਗਟ ਦੀ ਅਗਵਾਈ ਵਿੱਚ ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਾ ਦੇ ਅਧਿਆਪਕਾਂ ਵੱਲੋਂ ਪਿੰਡ ਜਾਂਗਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦੇ ਸ਼ੁੱਭ ਦਿਹਾਡ਼ੇ ਤੇ ਸਰਕਾਰੀ ਸਕੂਲ ਵਿਚ ਦਾਖਲਾ ਵਧਾਉਣ ਹਿੱਤ ਇਕ ਐਡਮਿਸ਼ਨ ਕੈਂਪ ਮਿਤੀ 13.04.21 ਨੂੰ ਲਗਾਇਆ ਜਾ ਰਿਹਾ ਹੈ।
ਵਿਭਾਗੀ ਹਦਾਇਤਾਂ ਤੇ ਕੋਵਿਡ ਸੰਬੰਧੀ ਨਿਯਮਾਂ ਦੀ ਪਾਲਣਾ ਕਰਦਿਆਂ ਇਸ ਕੈਂਪ ਵਿੱਚ ਆਨਲਾਈਨ ਅਤੇ ਆਫਲਾਈਨ ਫਾਰਮ ਭਰੇ ਜਾਣਗੇ ਅਤੇ ਸਕੂਲ ਅਤੇ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਮਾਂਗਟ ਵੱਲੋਂ ਬੀ.ਐਮ. ਸ੍ਰੀ ਅਮਨਦੀਪ ਸਿੰਘ ਤੇ ਸਟਾਫ਼ ਨਾਲ ਮੀਟਿੰਗ ਕਰਕੇ ਉਪਰੋਕਤ ਪਰੋਗਰਾਮ ਉਲੀਕਿਆ ਗਿਆ।