ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿੱਖਿਆ ਵਿਭਾਗ (ਐਲੀਮੈਂਟਰੀ) ਪੰਜਾਬ ਵੱਲ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਕਪੂਰਥਲਾ ਗੁਰਭਜਨ ਸਿੰਘ ਲਾਸਾਨੀ ,ਉਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਨੰਦਾ ਧਵਨ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਸਿੱਖਿਆ ਅਫਸਰ (ਮਸੀਤਾਂ) ਮੈਡਮ ਹਰਜਿੰਦਰ ਦੀ ਅਗਵਾਈ ਹੇਠ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਲਾਟੀਆਵਾਲ (ਮਸੀਤਾਂ)
ਦੇ ਅਧਿਆਪਕ ਸਟਾਫ਼ ਵੱਲੋਂ ਆਂਗਨਵਾੜੀ ਸੈਂਟਰ ਲਾਟੀਆਵਾਲ ਦੇ ਵਰਕਰਾਂ ਦੇ ਸਹਿਯੋਗ ਨਾਲ ਦਾਖਲਾ ਮੁਹਿੰਮ ਤਹਿਤ ਦੂਸਰੇ ਗੇੜ ਦੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਸਕੂਲ ਮੁਖੀ ਐੱਸ. ਐੱਸ. ਮੱਲ੍ਹੀ ਨੇ ਦੱਸਿਆ ਕਿ ਜਾਗਰੁਕਤਾ ਰੈਲੀ ਦੌਰਾਨ ਕਈ ਮਾਪਿਆਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ਦਾਖਲ ਕਰਵਾਉਣ ਦੀ ਹਾਮੀ ਭਰੀ ਅਤੇ ਕਈ ਸਕੂਲਾਂ ਦੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਾਉਣ ਲਈ ਐਨਰੋਲ ਕੀਤਾ ਗਿਆ ।
ਸਕੂਲ ਦੇ ਹੈਡ ਟੀਚਰ ਸੰਤੋਖ ਸਿੰਘ ਮੱਲ੍ਹੀ, ਆਂਗਨਵਾੜੀ ਸੈਂਟਰ ਇੰਚਾਰਜ ਮੈਡਮ ਬਲਬੀਰ ਕੌਰ ,ਮੈਡਮ ਹਰਦੀਪ ਕੌਰ ਅਤੇ ਕਲੱਸਟਰ ਮਾਸਟਰ ਰਿਸੋਰਸ ਪਰਸਨ ਸ਼੍ਰੀ ਰਾਜੂ ਦੀ ਦੇਖ ਰੇਖ ਹੇਠ ਸਕੂਲ ਅਧਿਆਪਕਾ ਮੈਡਮ ਅਮਨਪ੍ਰੀਤ ਕੌਰ, ਸਿੱਖਿਆ ਪ੍ਰੋਵਾਈਡਰ ਅਧਿਆਪਕ ਜਗਦੀਪ ਸਿੰਘ, ਮੈਡਮ ਮਨਪ੍ਰੀਤ ਕੌਰ ਆਦਿ ਨੇ ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਮੈਂਬਰਾਂ ਅਤੇ ਪਤਵੰਤਿਆਂ ਦੀ ਹਾਜ਼ਰੀ ਦੌਰਾਨ ਜਾਗਰੁਕਤਾ ਰੈਲੀ ਦੌਰਾਨ ਪਿੰਡ ਲਾਟੀਆਵਾਲ ਦੇ ਘਰੋ ਘਰੀ ਜਾ ਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਆਪਣੇ ਬੱਚੇ ਪੜ੍ਹਾਉਣ ਲਈ ਪ੍ਰੇਰਿਆ । ਜਾਗਰੁਕਤਾ ਰੈਲੀ ਦੌਰਾਨ ਅਧਿਆਪਕਾਂ ਨੇ ਲੋਕਾਂ ਨੂੰ ਸਰਕਾਰੀ ਸਕੂਲ ਵਿੱਚ ਆਪਣੇ ਬੱਚੇ ਪੜ੍ਹਾਉਣ ਦੇ ਲਾਭਾਂ ਸਬੰਧੀ ਵੀ ਜਾਣੂ ਕਰਵਾਇਆ ।