(ਸਮਾਜ ਵੀਕਲੀ)
ਦੇਖੋ ਕਿਵੇਂ ਦਹਿਸ਼ਤ ਮਚਾ ਰੱਖੀ ਹੈ।
ਕਰੋਨਾ ਨੇ ਭਾਜੜ ਪਾ ਰੱਖੀ ਹੈ।
ਕੁਝ ਦੱਸਦੇ ਨੇ ਇਹ ਜਾਲ ਕੰਪਨੀਆਂ ਬੁਣਿਆ
ਕੁਝ ਆਖਦੇ ਇਸਦੀ ਵਜ੍ਹਾ ਤਰੱਕੀ ਹੈ।
ਇਸ ਬਿਮਾਰੀ ਦੇ ਵੀ ਬਣਾ ਲਏ ਜਦੋਂ ਮੰਦਰ ਅਸੀਂ
ਕੋਈ ਮੰਤਰ ਵੀ ਬਣ ਜਾਊਗਾ ਗੱਲ ਪੱਕੀ ਹੈ।
ਸਾਡੇ ਵੱਡਿਆਂ ਸਿਖਾਇਆ ਸੀ ਹੱਥ ਜੋੜ ਕੇ ਮਿਲਣਾ
ਨਹੀਂ ਹੱਥ ਮਿਲਾਉਣ ਦੇ ਕਾਬਲ ਜੋ ਫਿਰਦੇ ਛੱਤੀ ਐ।
ਲੋਕਾਂ ਦਾ ਤੋੜਿਆ ਭਰੋਸਾ ਸਰਕਾਰਾਂ ਹਰ ਵਾਰ,
ਹੁਣ ਹਰ ਹੁਕਮ ਲੋਕਾਂ ਨੂੰ ਲਗਦਾ ਸ਼ੱਕੀ ਹੈ।
ਐਨੀਆਂ ਵੀ ਥੋਥੀਆਂ ਨਾ ਸਮਝ ਲੱਤਾਂ ਮੇਰੀਆਂ
ਸਾਂਭ ਕੇ ‘ਭੁੱਲਰ’ ਤੇਰੀ ਵੀ ਇੱਕ ਵੈਕਸੀਨ ਰੱਖੀ ਹੈ।
ਪਰਮਿੰਦਰ ਭੁੱਲਰ
9463067430
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly