ਦਹਿਸ਼ਤਗਰਦਾਂ ਨੂੰ ਕੱਪੜੇ ਤੇ ਨੇਵੀਗੇਸ਼ਨ ਐਪ ਮੁਹੱਈਆ ਕਰਵਾਉਂਦੀ ਹੈ ਆਈਐੱਸਆਈ

ਨਵੀਂ ਦਿੱਲੀ (ਸਮਾਜ ਵੀਕਲੀ):  ਸੁਰੱਖਿਆ ਪ੍ਰਬੰਧ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਮਕਬੂਜ਼ਾ ਕਸ਼ਮੀਰ ਵਿੱਚ ਜੰਮੂ ਕਸ਼ਮੀਰ ਵਿੱਚ ਵੱਧ ਤੋਂ ਵੱਧ ਦਹਿਸ਼ਤਗਰਦਾਂ ਦੀ ਘੁਸਪੈਠ ਯਕੀਨੀ ਬਣਾਉਣ ਦੇ ਮੰਤਵ ਨਾਲ ਉਨ੍ਹਾਂ ਨੂੰ ਹੱਡ ਚੀਰਵੀਂ ਠੰਢ ਤੋਂ ਬਚਣ ਲਈ ਸਰਦੀ ਦੇ ਕੱਪੜਿਆਂ ਤੋਂ ਇਲਾਵਾ ਨੇਵੀਗੇਸ਼ਨ ਐਪ ਵੀ ਮੁਹੱਈਆ ਕਰਵਾਉਂਦੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਇਨ੍ਹਾਂ ਦਹਿਸ਼ਤਗਰਦਾਂ ਨੂੰ ਜੀਪੀਐੱਸ ਅਧਾਰਿਤ ਨੇਵੀਗੇਸ਼ਨਲ ਸਿਸਟਮ ਵਰਤਣ ਲਈ ਲੋੜੀਂਦੀ ਸਿਖਲਾਈ ਦਿੱਤੀ ਜਾਂਦੀ ਹੈ। ਜੰਗਲੀ ਇਲਾਕੇ ਵਿੱਚ ਠਹਿਰ ਦੌਰਾਨ ਸੁਰੱਖਿਆ ਬਲਾਂ ਦੀ ਅੱਖ ਤੋਂ ਬਚਣ ਤੇ ਹੋਰ ਜੁਗਤਾਂ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਜਾਂਦਾ ਹੈ।

ਸੂਤਰਾਂ ਨੇ ਸੱਜਰੀ ਖੁਫ਼ੀਆ ਜਾਣਕਾਰੀ ਦੇ ਹਵਾਲੇ ਨਾਲ ਕਿਹਾ ਕਿ ਮਕਬੂਜ਼ਾ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਬਣੇ ਕੈਂਪਾਂ ਵਿੱਚ 250 ਦੇ ਕਰੀਬ ਦਹਿਸ਼ਤਗਰਦ ਮੌਜੂਦ ਹਨ ਤੇ 90 ਦੇ ਕਰੀਬ ਦਹਿਸ਼ਤੀ ਸਰਹੱਦ ਪਾਰੋਂ ਦੇਸ਼ ਵਿੱਚ ਘੁਸਪੈਠ ਦੀ ਤਾਕ ਵਿੱਚ ਹਨ। ਸੂਤਰਾਂ ਨੇ ਕੰਟਰੋਲ ਰੇਖਾ ਦੇ ਨਾਲ ਪੈਂਦੇ ਇਹ ਦਹਿਸ਼ਤੀ ਕੈਂਪ ਜੰਮੂ ਤੇ ਕਸ਼ਮੀਰ ਵਿੱਚ ਮਾਛਲ, ਤੰਗਦਾਰ ਤੇ ਕੇਰਨ ਸੈਕਟਰਾਂ ਤੋਂ ਕਾਫ਼ੀ ਨਜ਼ਦੀਕ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੁਰੱਖਿਆ ਤੰਤਰ ਵਿੱਚ ਸ਼ਾਮਲ ਅਧਿਕਾਰੀਆਂ ਨੇ ਕਿਹਾ ਕਿ ਆਈਐੱਸਆਈ ਨੇ ਦਹਿਸ਼ਤਗਰਦਾਂ ਨੂੰ ਘੁਸਪੈਠ ਲਈ ਨਵੇਂ ਰੂਟ ਤਲਾਸ਼ਣ ਦੀ ਹਦਾਇਤ ਕੀਤੀ ਹੈ ਤੇ ਸੁਰੱਖਿਆ ਬਲਾਂ ਵੱਲੋਂ ਗ੍ਰਿਫ਼ਤਾਰ ਕੀਤੇ ਕੁਝ ਕਾਰਕੁਨਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਬਾਲਾ ’ਚ ਤਿੰਨ ਬੱਸਾਂ ਦੀ ਟੱਕਰ; ਔਰਤ ਸਣੇ ਪੰਜ ਹਲਾਕ
Next articleGermany reaches vaccination rate of 71% after one year