ਜਲ ਸੈਨਾ ਦੇ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਰਿਪੋਰਟਾਂ ਮਿਲੀਆਂ ਹਨ ਕਿ ਦਹਿਸ਼ਤਗਰਦਾਂ ਨੂੰ ਸਮੁੰਦਰੀ ਰਸਤੇ ਹਮਲਾ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇੱਥੇ ਇੰਡੋ-ਪੈਸੇਫਿਕ ਰਿਜਨਲ ਡਾਇਲਾਗ ਵਿਚ ਆਲਮੀ ਮਾਹਿਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਲਾਂਬਾ ਨੇ ਕਿਹਾ ਕਿ ਪੁਲਵਾਮਾ ਹਮਲਾ ਦਹਿਸ਼ਤਗਰਦਾਂ ਵਲੋਂ ਕੀਤਾ ਗਿਆ ਸੀ ਜਿਨ੍ਹਾਂ ਨੂੰ ਰਾਜਕੀ ਸ਼ਹਿ ਹਾਸਲ ਸੀ। ਉਨ੍ਹਾਂ ਕਿਹਾ ‘‘ ਸਾਨੂੰ ਵੀ ਰਿਪੋਰਟਾਂ ਮਿਲੀਆਂ ਹਨ ਕਿ ਦਹਿਸ਼ਤਗਰਦਾਂ ਨੂੰ ਜਲ ਮਾਰਗ ਸਮੇਤ ਵੱਖ ਵੱਖ ਤਰੀਕਿਆਂ ਅਪਰੇਸ਼ਨ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ।’’ ਹਾਲੀਆ ਸਾਲਾਂ ਦੌਰਾਨ ਦਹਿਸ਼ਤਗਰਦੀ ਨੇ ਆਲਮੀ ਰੂਪ ਧਾਰਨ ਕਰ ਲਿਆ ਹੈ ਅਤੇ ਖਿੱਤੇ ਦੇ ਕੁਝ ਹੀ ਮੁਲਕ ਇਸ ਦੀ ਮਾਰ ਤੋਂ ਬਚੇ ਹਨ। ਉਂਜ ਭਾਰਤ ਨੂੰ ਰਾਜਕੀ ਸ਼ਹਿ ਯਾਫਤਾ ਦਹਿਸ਼ਤਗਰਦੀ ਦੇ ਬਹੁਤ ਹੀ ਸੰਗੀਨ ਰੂਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
HOME ਦਹਿਸ਼ਤਗਰਦਾਂ ਤੋਂ ਸਮੁੰਦਰੀ ਹਮਲੇ ਦਾ ਖ਼ਤਰਾ: ਐਡਮਿਰਲ ਲਾਂਬਾ