ਨਵੀਂ ਦਿੱਲੀ (ਸਮਾਜ ਵੀਕਲੀ):26 ਜਨਵਰੀ ਮਾਮਲੇ ’ਚ ਅੱਜ ਦਸ ਹੋਰ ਕਿਸਾਨਾਂ ਨੂੰ ਜ਼ਮਾਨਤਾਂ ਮਿਲ ਗਈਆਂ ਹਨ। ਇਨ੍ਹਾਂ ਵਿੱਚੋਂ ਪੰਜ ਨੂੰ ਅਗਾਊਂ ਜ਼ਮਾਨਤਾਂ ਮਿਲੀਆਂ ਹਨ ਤੇ ਚਾਰ ਹੋਰਨਾਂ ਨੂੰ ਗ੍ਰਿਫ਼ਤਾਰ ਹੋਣ ਮਗਰੋਂ ਜ਼ਮਾਨਤਾਂ ਮਿਲੀਆਂ ਹਨ। ਅੱਜ ਜਿਨ੍ਹਾਂ ਕਿਸਾਨਾਂ ਨੂੰ ਅਗਾਊਂ ਜ਼ਮਾਨਤਾਂ ਮਿਲੀਆਂ ਹਨ, ਉਨ੍ਹਾਂ ਵਿੱਚ ਪ੍ਰਿਤਪਾਲ ਸਿੰਘ, ਮੇਜਰ ਸਿੰਘ, ਮੋਂਟੀ ਸਿੰਘ, ਜਤਿੰਦਰ ਸਿੰਘ ਤੇ ਗੁਰਨਾਮ ਸਿੰਘ ਸ਼ਾਮਲ ਹਨ। ਪੰਜ ਹੋਰ ਵਿਅਕਤੀ ਜਿਹੜੇ ਤਿਹਾੜ ਜੇਲ੍ਹ ਵਿੱਚ ਬੰਦ ਸਨ ਤੇ ਹੁਣ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਹੋਈ ਹੈ, ਉਨ੍ਹਾਂ ਵਿੱਚ ਗੁਰਜੀਤ ਸਿੰਘ ਤੇ ਹਰਪ੍ਰੀਤ ਸਿੰਘ ਦਿੱਲੀ, ਗੁਰਦੀਪ ਸਿੰਘ ਲੁਧਿਆਣਾ, ਮਨਪ੍ਰੀਤ ਸਿੰਘ ਫ਼ਤਹਿਗੜ੍ਹ ਸਾਹਿਬ ਤੇ ਜਸਕਰਨ ਸਿੰਘ ਬਠਿੰਡਾ ਸ਼ਾਮਲ ਹਨ।
ਅੱਜ ਦੇਰ ਸ਼ਾਮ ਨੌਂ ਹੋਰ ਵਿਅਕਤੀ ਤਿਹਾੜ ਜੇਲ੍ਹ ਵਿੱਚੋਂ ਰਿਹਾਅ ਹੋਏ ਹਨ, ਜਿਨ੍ਹਾਂ ਵਿੱਚ ਸਤਨਾਮ ਸਿੰਘ ਸੰਗਰੂਰ, ਗੁਰਮੇਜ ਸਿੰਘ ਸੰਗਰੂਰ, ਗੁਰਜੰਟ ਸਿੰਘ ਗੁਰਦਾਸਪੁਰ, ਇਕਬਾਲ ਸਿੰਘ ਲੁਧਿਆਣਾ, ਗੁਰਪ੍ਰੀਤ ਸਿੰਘ ਗੁਰਦਾਸਪੁਰ, ਉਪਿੰਦਰ ਸਿੰਘ ਮਾਨਸਾ, ਜਗਪਾਲ ਸਿੰਘ, ਕੁਲਵਿੰਦਰ ਸਿੰਘ ਸੰਗਰੂਰ ਤੇ ਹਰਵਿੰਦਰ ਸਿੰਘ ਪਟਿਆਲਾ ਸ਼ਾਮਲ ਹਨ। ਕੁਝ ਹੋਰ ਕਿਸਾਨਾਂ ਦੀਆਂ ਜ਼ਮਾਨਤਾਂ ’ਤੇ ਸੋਮਵਾਰ ਤੇ ਮੰਗਲਵਾਰ ਨੂੰ ਅਦਾਲਤਾਂ ਵਿੱਚ ਸੁਣਵਾਈ ਹੋਵੇਗੀ।