ਦਸ ਦਿਨਾਂ ’ਚ ਕਰਾਂਗਾ ਨਵੀਂ ਸਿਆਸੀ ਪਾਰਟੀ ਦਾ ਐਲਾਨ

(ਸਮਾਜ ਵੀਕਲੀ): ਕਾਂਗਰਸ ਨਾਲ ਪੰਜ ਦਹਾਕਿਆਂ ਲੰਮੀ ਸਾਂਝ ਤੋੜਨ ਵਾਲੇ ਆਜ਼ਾਦ ਨੇ ਕਿਹਾ ਕਿ ਉਹ ਅਗਲੇ ਦਸ ਦਿਨਾਂ ਵਿੱਚ ਆਪਣੀ ਨਵੀਂ ਸਿਆਸੀ ਪਾਰਟੀ ਦੇ ਗਠਨ ਦਾ ਐਲਾਨ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦੀ ਵਿਚਾਰਧਾਰਾ ‘ਆਜ਼ਾਦ’ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦਾ ਫੋਕਸ ਜੰਮੂ ਕਸ਼ਮੀਰ ਦੇ ਰਾਜ ਵਜੋਂ ਰੁਤਬੇ ਦੀ ਬਹਾਲੀ, ਇਥੋਂ ਦੇ ਲੋਕਾਂ ਨੂੰ ਨੌਕਰੀਆਂ ਤੇ ਜ਼ਮੀਨ ਦੇ ਵਿਸ਼ੇਸ਼ ਅਧਿਕਾਰ ਦਿਵਾਉਣਾ ਤੇ ਵਿਕਾਸ ਲਿਆਉਣਾ ਰਹੇਗਾ। ਆਜ਼ਾਦ ਨੇ ‘ਅਪਨੀ’ ਪਾਰਟੀ ਦੇ ਪ੍ਰਧਾਨ ਅਲਤਾਫ਼ ਬੁਖਾਰੀ ਦੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਉਨ੍ਹਾਂ ਸੰਸਦ ਵਿੱਚ ਧਾਰਾ 370 ਨੂੰ ਮਨਸੂਖ ਕਰਨ ਦੇ ਹੱਕ ਵਿੱਚ ਵੋਟ ਪਾਈ ਸੀ।

Previous articleਧਾਰਾ 370 ਦੀ ਬਹਾਲੀ ਹੁਣ ਮੁਸ਼ਕਲ: ਆਜ਼ਾਦ
Next articleਪੰਜਾਬ ’ਚ ਖਾਲੀ ਹੋਣ ਲੱਗੇ ਅਨਾਜ ਵਾਲੇ ਗੁਦਾਮ