ਦਸਹਿਰੇ ਮੌਕੇ ਅੱਜ ਪੰਜਾਬ ਵਿੱਚ ਸਾੜੇ ਜਾ ਰਹੇ ਨੇ ਮੋਦੀ ਤੇ ਹੋਰਾਂ ਦਾ ਪੁਤਲੇ

ਲਹਿਰਾਗਾਗਾ (ਸਮਾਜ ਵੀਕਲੀ): ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ ਖਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਇਥੇ ਸਟੇਡੀਅਮ ਨੇੜੇ ਬਦੀ ਦੀ ਮੂਰਤ ਬਣੇ ਵਿਦੇਸ਼ੀ ਕੰਪਨੀਆਂ,ਕਾਰਪੋਰੇਟ ਤੇ ਭਾਜਪਾ ਦੀ ਤਿਕੜੀ ਦੇ ਦਿਓ ਕੱਦ ਬੁੱਤ ਨੂੰ ਸਾੜਨ ਸਮੇਂ ਭਾਕਿਯੂ ਏਕਤਾ (ਉਗਰਾਹਾਂ) ਦੇ ਆਗੂ ਬਹਾਲ ਢੀਂਡਸਾ, ਦਰਸ਼ਨ ਚੰਗਾਲੀਵਾਲਾ, ਬਲਾਕ ਆਗੂ ਧਰਮਿੰਦਰ ਪਿਸ਼ੌਰ, ਸੂਬਾ ਸੰਗਤਪੁਰਾ, ਮਾਸਟਰ ਗੁਰਚਰਨ ਸਿੰਘ ਖੋਖਰ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਗੋਪੀ ਗਿਰ ਕੱਲਰ ਭੈਣੀ ਨੇ ਦੱਸਿਆ ਕਿ ਪੇਂਡੂਆਂ ਤੇ ਸ਼ਹਿਰੀਆਂ ਦੀ ਵਿਸ਼ਾਲ ਗਿਣਤੀ ਵਾਲੇ ਇਹ ਪ੍ਰਦਰਸ਼ਨ ਹੰਕਾਰੀ ਮੋਦੀ ਸਰਕਾਰ ਦੀਆਂ ਕਿਸਾਨ ਤੇ ਲੋਕ ਮਾਰੂ ਨੀਤੀਆਂ ’ਤੇ ਕਰਾਰੀ ਸੱਟ ਸਾਬਤ ਹੋਣਗੇ। ਇਸ ਮੌਕੇ ਨੌਜਵਾਨ ਲੜਕੇ- ਲੜਕੀਆ ਨੇ ਇਨਕਲਾਬੀ ਗੀਤ ਗਾਏ ਅਤੇ ਜਸਨਦੀਪ ਕੋਰ ਪਿਸ਼ੌਰ,ਹਰਜੀਤ ਭੁਟਾਲ,ਬੂਟਾ ਭੁਟਾਲ,ਹਰਜਿੰਦਰ ਨੰਗਲਾ ਨੇ ਵਸੰਬੋਧਨ ਕੀਤਾ।

Previous articleਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਵਿੱਚ ਅੱਠ ਪੰਜਾਬੀ ਜਿੱਤੇ
Next articleਕੈਪਟਨ ਨੇ ਪਟਿਆਲਾ ਵਿੱਚ 225 ਕਰੋੜ ਨਾਲ ਬਣਨ ਵਾਲੇ ਆਧੁਨਿਕ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ