ਪਿੱਛਲੇ 20-25 ਸਾਲਾਂ ਵਿਚ ਦੇਸ਼ ਵਿਚ ਦਲਿਤ ਰਾਜਨੀਤੀ ਕਰਨ ਵਾਲੇ ਨੇਤਾਵਾਂ ਦੇ ਹਾਲਾਤ ਬਦਲ ਗਏ ਹਨ। ਦਲਿਤ ਨੈਤਾਵਾਂ ਦੇ ਨਾਲ-ਨਾਲ ਦਲਿਤ ਅਫਸਰਾਂ ਦੇ ਹਾਲਾਤ ਵੀ ਬਦਲੇ ਹਨ। ਇਸ ਦੇ ਬਾਅਦ ਵੀ ਆਮ ਦਲਿਤਾਂ ਦੇ ਹਾਲਾਤਾਂ ਵਿਚ ਕੋਈ ਵੀ ਤਬਦੀਲੀ ਨਹੀ ਆਈ। ਜ਼ਿਆਦਾਤਰ ਦਲਿਤ ਅੱਜ ਵੀ ਗਰੀਬੀ ਦੀ ਰੇਖਾ ਦੇ ਥੱਲੇ ਜਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਦੇ ਕੋਲ ਖਾਣ-ਕਮਾਉਣ ਦਾ ਕੋਈ ਜਰੀਆ ਨਹੀ ਹੈ ਅਤੇ ਨਾ ਹੀ ਉਨਾਂ ਨੂੰ ਸਿਹਤ ਸੇਵਾਵਾਂ ਮਿਲਦੀਆਂ ਹਨ।
ਜਿਆਦਾ ਗਰੀਬ ਹੋਣ ਕਰਕੇ ਦਲਿਤਾਂ ਦੇ ਬੱਚੇ ਸਕੂਲ ਨਹੀ ਜਾਂਦੇ। ਉਹ ਛੋਟੀ ਉਮਰ ਵਿਚ ਹੀ ਮਿਹਨਤ ਮਜ਼ਦੂਰੀ ਕਰਨ ਲੱਗ ਜਾਂਦੇ ਹਨ। ਇਥੋਂ ਤਕ ਕਿ ਜਿਆਦਾਤਰ ਦਲਿਤਾਂ ਦੇ ਤਨ ‘ਤੇ ਪੂਰੇ ਕਪੜੇ ਨਹੀ ਦਿਸਦੇ। ਇਸ ਤੋਂ ਇਹ ਗੱਲ ਸਾਫ ਹੋ ਜਾਂਦਾ ਹੈ ਕਿ ਸਾਡਾ ਦੇਸ਼ ਭਾਂਵੇ ਤਰੱਕੀ ਕਰ ਰਿਹਾ ਹੈ, ਪਰ ਸਮਾਜ਼ਕ ਸੁਧਾਰਾਂ ਦੀ ਦਿਸ਼ਾਂ ਵਿਚ ਦਲਿਤ ਅਜੇ ਵੀ ਬਹੁਤ ਪਿੱਛੇ ਹਨ।
ਅੰਕੜਿਆਂ ਨੂੰ ਦੇਖੋ ਤਾਂ ਇਹ ਗੱਲ ਸਾਫ ਹੋ ਜਾਂਦੀ ਹੈ। ਸਾਲ 2009 ਤੋਂ ਸਾਲ 2014 ਦੇ ਵਿਚਾਲੇ ਦਲਿਤਾਂ ਦੇ ਪ੍ਰਤੀ ਅਪਰਾਧਾਂ ਦੇ ਮਾਮਲਿਆਂ ਵਿਚ 40 ਫੀਸਦੀ ਵਾਧਾ ਹੋਇਆ ਹੈ। ਦੇਸ਼ ਵਿਚ ਤਕਰੀਬਨ 32 ਕਰੋੜ ਦਲਿਤ ਆਬਾਦੀ ਹੈ। ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਲੋਕਾਂ ਦੇ ਲਈ ਦੇਸ਼ ਵਿਚ ਕਨੂੰਨ ਹੈ, ਇਸ ਦੇ ਬਾਵਜੂਦ ਵੀ ਉਨਾਂ ਦੇ ਅਪਰਾਧ ਵਧੇ ਹਨ।
ਆਮਤੌਰ ‘ਤੇ ਜਿੱਥੇ ਪੜ੍ਹਾਈ-ਲਿਖਾਈ ਹੁੰਦੀ ਹੈ, ਉੱਥੇ ਅਪਰਾਧ ਵੀ ਘੱਟ ਹੁੰਦੇ ਹਨ। ਸਮਾਜਿਕਤਾ ਜਿਆਦਾ ਹੁੰਦੀ ਹੈ, ਪਰ ਦਲਿਤ ਅੱਤਿਆਚਾਰ ਦੇ ਮਾਮਲਿਆਂ ਵਿਚ ਇਹ ਗੱਲ ਲਾਗੂ ਨਹੀ ਹੁੰਦੀ।
ਕੇਰਲ ਸਾਖਰਤਾ ਦਰ ਵਿਚ ਦੇਸ਼ ਸੱਭ ਨਾਲੋਂ ਅਲੱਗ ਰਾਜ ਹੈ। ਆਬਾਦੀ ਦੇ ਹਿਸਾਬ ਨਾਲ ਦੇਖੀਏ ਤਾਂ ਕੇਰਲ ਵਿਚ ਦਲਿਤਾਂ ਦੇ ਪ੍ਰਤੀ ਅਪਰਾਧ ਦੀ ਦਰ ਸਭ ਨਾਲੋਂ ਵੱਧ ਹੈ।
ਸਾਲ 2014 ਵਿਚ ਸਾਰੇ ਦੇਸ਼ ਵਿਚ ਅਨੁਸੂਚਿਤ ਜਾਤੀ ਦੇ 704 ਲੋਕਾਂ ਦੀ ਹੱਤਿਆ ਅਤੇ 2233 ਔਰਤਾਂ ਦੇ ਨਾਲ ਬਲਾਤਕਾਰ ਦੇ ਮਾਮਲੇ ਸਾਹਮਣੇ ਆਏ।ਨਾਲ ਹੀ, ਇਸੇ ਦੌਰਾਨ ਅਨੁਸੂਚਿਤ ਜਨਜਾਤੀ ਦੇ 157 ਲੋਕਾਂ ਦੀ ਹੱਤਿਆ ਅਤੇ 925 ਔਰਤਾਂ ਦੇ ਨਾਲ ਬਲਾਤਕਾਰ ਦੀਆਂ ਵਾਰਦਾਤਾਂ ਸਾਹਮਣੇ ਆਈਆਂ।
ਅਪਰਾਧ ਦੇ ਬਾਅਦ ਸਜ਼ਾ ਮਿਲਣ ਦੇ ਅੰਕੜੇ ਦੇਖੋ, ਤਾਂ ਪਤਾ ਲੱਗਦਾ ਹੈ ਕਿ ਆਈ ਪੀ ਸੀ ਦੇ ਤਹਿਤ ਕਸੂਰਵਾਰਾਂ ਨੂੰ ਸਜ਼ਾ ਮਿਲਣ ਦੀ ਦਰ 40 ਫੀਸਦੀ ਹੈ। ਦਲਿਤਾਂ ਦੇ ਮਾਮਲਿਆਂ ਵਿਚ ਇਹ ਦਰ ਸਿਰਫ 28 ਫੀਸਦੀ ਰਹਿ ਜਾਂਦੀ ਹੈ। ਅਪਰਾਧ ਦੇ ਅੰਕੜਿਆਂ ਵਿਚ ਸਮਾਜ ਦੀ ਤਸਵੀਰ ਦਿੱਸਦੀ ਹੈ। ਦਲਿਤਾਂ ਦੇ ਹਾਲਾਤ ਉਦੋਂ ਤੋਂ, ਜਦੋਂ ਤੋਂ ਰਾਜਨੀਤੀ ਵਿਚ ਦਲਿਤ ਤਬਕੇ ਦੇ ਨੇਤਾ ਮੁੱਖਧਾਰਾ ਵਿਚ ਹਨ। ਦਲਿਤਾਂ ਦੇ ਗਠਜੋੜ ਦੇ ਬਿੰਨਾਂ ਕਿਸੇ ਵੀ ਤਰਾਂ ਦੀਆਂ ਚੋਣਾਂ ਜਿੱਤਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।
ਸਾਲ 2014 ਦੇ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਜਦ ਕਾਂਗਰਸ ਨਾਲ ਮੁਕਾਬਲਾ ਕਰਨਾ ਸੀ ਤਾਂ ਉਦੋਂ ਉਸ ਦਾ ਸੱਭ ਨਾਲੋ ਜਿਆਦਾ ਫੋਕਸ ਦਲਿਤ ਜਾਤੀਆਂ ‘ਤੇ ਸੀ। ਭਾਜਪਾ ਨੇ ਬਿਹਾਰ, ਮੱਧ-ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰਾ ਵਿਚ ਦਲਿਤ ਜਾਤੀ ਦੇ ਕੱਦਾਵਰ ਨੇਤਾਵਾਂ ਨੂੰ ਆਪਣੇ ਨਾਲ ਮਿਲਾਇਆ ਸੀ। ਕਈ ਪ੍ਰਦੇਸ਼ਾ ਵਿਚ ਦਲਿਤ ਨੇਤਾ ਮਜ਼ਬੂਤ ਹਾਲਤ ਵਿਚ ਸਨ। ਇਹ ਨਹੀ, ਦਲਿਤ ਨੇਤਾਵਾਂ ਦੇ ਨਾਲ-ਨਾਲ ਦਲਿਤ ਅਫਸਰ ਵੀ ਬਿਹਤਰ ਹਾਲਤ ਵਿਚ ਹਨ।
ਕਾਨੂੰਨ ਸਵਿਧਾਨ ਦਾ ਅਧਿਕਾਰ ਪਾ ਕੇ ਦਲਿਤ ਸਮਾਜ਼ ਦਾ ਇਕ ਤਬਕਾ ਭਲੇ ਹੀ ਅੱਗੇ ਵੱਧ ਗਿਆ ਹੈ, ਪਰ ਸਮਾਜ ਦਾ ਇਕ ਬਹੁਤ ਵੱਡਾ ਹਿੱਸਾ ਬੇਹੱਦ ਖਰਾਬ ਹਾਲਤ ਵਿਚ ਜਿਉ ਰਿਹਾ ਹੈ। ਇਸ ਤੋਂ ਇਕ ਗੱਲ ਸਾਫ ਸਮਝ ਵਿਚ ਆ ਰਹੀ ਹੈ ਕਿ ਰਾਜਨਿਤਕ ਦੀ ਸੱਤਾ ਪਾਉਣ ਨਾਲ ਵੀ ਦਲਿਤ ਸਮਾਜ਼ ਦਾ ਫਾਇਦਾ ਨਹੀ ਹੋਣ ਵਾਲਾ ਹੈ।
ਸਮਾਜ਼ ਸੁਧਾਰ ਤੋਂ ਦੂਰ
ਅੰਬੇਡਕਰ ਤੋਂ ਲੈ ਕੇ ਕਾਂਸ਼ੀ ਰਾਮ ਤਕ ਸਾਰੇ ਦਲਿਤ ਮਹਾਂਪੁਰਸ਼ਾਂ ਦੀ ਇਹ ਸੋਚ ਸੀ ਕਿ ਰਾਜਨਿਤਕ ਸੱਤਾ ਨਾਲ ਸਮਾਜਿਕ ਵਿਵਸਥਾ ਬਦਲੇਗੀ। ਇਸ ਗੱਲ ਨੂੰ ਠੋਸ ਧਰਾਤਲ ਤੇ ਦੇਖੀਏ, ਤਾਂ ਇਹ ਗੱਲ ਖਰੀ ਨਹੀ ਉਤਰਦੀ ਹੈ। ਮਿਸਾਲ ਦੇ ਤੌਰ ‘ਤੇ ਉਤਰ ਪਰਦੇਸ਼, ਬਿਹਾਰ, ਮਹਾਂਰਾਸ਼ਟਰਾ ਜਿਹੇ ਪ੍ਰਦੇਸ਼ਾਂ ਨੂੰ ਦੇਖਿਆ ਜਾ ਸਕਦਾ ਹੈ। ਉਤਰ ਪ੍ਰਦੇਸ਼ ਵਿਚ ਬਹੁਜਨ ਸਮਾਜ਼ ਪਾਰਟੀ ਦਾ ਬਹੁਤ ਵੱਡਾ ਜਨਾਧਾਰ ਬਣਿਆ। ਸਾਲ 1995 ਦੇ ਬਾਅਦ ਸਾਲ 2012 ਤੱਕ 20 ਸਾਲ ਵਿਚ ਪੰਜ ਵਾਰ ਬਹੁਜਨ ਸਮਾਜ ਪਾਰਟੀ ਸੱਤਾ ਵਿਚ ਰਹੀ। ਚਾਰ ਵਾਰ ਬਸਪਾ ਦੀ ਪ੍ਰਧਾਨ ਮਾਇਆਵਤੀ ਮੁੱਖ ਮੰਤਰੀ ਰਹੀ। ਸਾਲ 2007 ਤੋਂ ਲੈ ਕੇ ਸਾਲ 2012 ਤੱਕ ਬਹੁਜਨ ਸਮਾਜ ਦੀ ਸਰਕਾਰ ਚਲਾਉਣ ਦੇ ਬਾਅਦ ਵੀ ਬਸਪਾ ਦਲਿਤਾਂ ਨੂੰ ਪ੍ਰਦੇਸ਼ ਵਿਚ ਸਨਮਾਨਜਨਕ ਹੱਕ ਨਹੀਂ ਦਵਾ ਸਕੀ।
ਸੱਤਾ ਹਾਸਲ ਕਰਨ ਦੇ ਲਈ ਬਸਪਾ ਨੇ ਦਲਿਤ-ਬ੍ਰਾਮਣ ਗਠਜੋੜ ਬਣਾਇਆ। ਅੱਜ ਵੀ ਉੱਤਰ-ਪ੍ਰਦੇਸ਼ ਦੀ ਰਾਜਨੀਤੀ ਵਿਚ ਬਸਪਾ ਸੱਭ ਤੋਂ ਮਜ਼ਬੂਤ ਦਲ ਦੇ ਰੂਪ ਵਿਚ ਗਿਣੀ ਜਾਂਦੀ ਹੈ। ਇਹ ਗੱਲ ਸਿਰਫ ਉਤਰ ਪ੍ਰਦੇਸ਼ ਦੀ ਹੀ ਨਹੀ ਹੈ। ਮਹਾਂਰਾਸ਼ਟਰ ਵਿਚ ਦਲਿਤ ਰਾਜਨੀਤੀ ਦਾ ਜਨਮ ਹੋਇਆ। ਕਈ ਰਾਜਨੀਤਕ ਉਥੇ ਰਾਜਨੀਤੀ ਕਰਦੇ ਹਨ। ਆਰ ਪੀ ਆਈ ਦੇ ਰਾਮਦਾਸ ਅਠਾਵਲੇ ਕੱਦਾਵਰ ਨੇਤਾ ਹਨ। ਉਹ ਸੱਤਾ ਪਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਨਾਲ ਖੜੇ ਹੋ ਗਏ। ਰਾਜਸਭਾ ਦੇ ਜਰੀਏ ਕੇਂਦਰ ਸਰਕਾਰ ਵਿਚ ਮੰਤਰੀ ਦਾ ਅਹੁਦਾ ਹਾਸਿਲ ਕੀਤਾ।
ਬਿਹਾਰ ਵਿਚ ਰਾਮ ਬਿਲਾਸ ਪਾਸਵਾਨ ਦਲਿਤ ਤਬਕੇ ਦੇ ਵੱਡੇ ਨੇਤਾ ਗਿਣੇ ਜਾਂਦੇ ਹਨ। ਸੱਤਾ ਦੇ ਲਈ ਉਨਾਂ ਨੂੰ ਵੀ ਭਾਜਪਾ ਦੇ ਨਾਲ ਗੱਠਜੋੜ ਕਰਨ ਨੂੰ ਮਜ਼ਬੂਰ ਹੋਣਾ ਪਿਆ। ਭਾਜਪਾ ਦੇ ਸਹਿਯੋਗ ਨਾਲ ਉਹ ਵੀ ਕੇਂਦਰ ਸਰਕਾਰ ਵਿਚ ਮੰਤਰੀ ਹਨ।
ਮੱਧ-ਪ੍ਰਦੇਸ਼ ਵਿਚ ਸਿਵਰਾਜ ਚੌਹਾਨ ਲੰਬੇ ਸਮ੍ਹੇਂ ਤੋਂ ਸਰਕਾਰ ਵਿਚ ਹਨ। ਉਹ ਦਲਿਤ ਅਤੇ ਪਛੜੇ ਤਬਕੇ ਵਿਚੋਂ ਆਉਂਦੇ ਹਨ। ਇਹਦੇ ਬਾਅਦ ਵੀ ਮੱਧ ਪਰਦੇਸ਼ ਵਿਚ ਦਲਿਤਾਂ ਦੇ ਹਾਲਾਤ ਜਿੳਂੂ ਦੇ ਤਿਉਂ ਹਨ।
ਦਲਿਤਾਂ ਨਾਲ ਜੁੜੇ ਮਾਮਲਿਆਂ ਦੇ ਜਾਣਕਾਰ ਸਮਾਜਸੇਵੀ ਰਾਮਚੰਦਰ ਕਟਿਆਰ ਕਹਿੰਦੇ ਹਨ, “ਦਲਿਤ ਮਹਾਂਪੁਰਸ਼ਾਂ ਦੀ ਰਾਜਨੀਤਕ ਸੱਤਾ ਨਾਲ ਸਮਾਜਿਕ ਵਿਵਸਥਾ ਬਦਲਣ ਦੀ ਸੋਚ ਕਾਫੀ ਹੱਦ ਤੱਕ ਸਹੀ ਸੀ। ਪ੍ਰੇਸ਼ਾਨੀ ਦਾ ਸਬੱਬ ਇਹ ਬਣ ਗਿਆ ਕਿ ਦਲਿਤ ਨੇਤਾਵਾਂ ਨੇ ਸੱਤਾ ਪ੍ਰਾਪਤ ਹੁੰਦਿਆਂ ਹੀ ਸਮਾਜਕ ਸੁਧਾਰ ਦੇ ਮੁੱਦਿਆਂ ਨੂੰ ਪਿੱਛੇ ਛੱਡ ਦਿੱਤਾ। ਉਸ ਦਿਸ਼ਾਂ ਵਿਚ ਕੋਈ ਪਹਿਲ ਨਹੀ ਹੋ ਸਕੀ।
“ਦਲਿਤ ਨੇਤਾ ਅਤੇ ਉਨਾਂ ਦੀ ਅਗਵਾਈ ਵਿਚ ਬਣੇ ਦਲ ਕੋਈ ਇਹੋ ਜਿਹਾ ਕੰਮ ਨਹੀਂ ਕਰ ਸਕੇ, ਜੋ ਗੈਰ-ਦਲਿਤ ਨੇਤਾ ਨੇ ਨਾ ਕੀਤਾ ਹੋਵੇ।ਅਜਿਹੇ ਵਿਚ ਦਲਿਤ ਬਰਾਦਰੀ ਨੂੰ ਆਪਣੇ ਜਾਤੀ ਦੇ ਨੇਤਾਵਾਂ ਤੋਂ ਕੁਝ ਹਾਸਿਲ ਨਹੀ ਹੋਇਆ। “ਜੇਕਰ ਦਲਿਤ ਨੇਤਾ ਸਮਾਜ ਨੂੰ ਸੁਧਾਰਨ ਦੀ ਦਿਸ਼ਾ ਵਿਚ ਕੰਮ ਕਰਦੇ ਤਾਂ ਨਿਸ਼ਚਿਤ ਹੀ ਰਾਜਨੀਤਕ ਸੱਤਾ ਨਾਲ ਸਮਾਜਿਕ ਵਿਵਸਥਾ ਬਦਲਦੀ। ਵੋਟ ਦੇ ਲਈ ਜਿਸ ਤਰ੍ਹਾਂ ਨਾਲ ਗੈਰ ਦਲ ਦਲਿਤਾਂ ਨੂੰ ਹਾਸੀਏ ‘ਤੇ ਰੱਖ ਕੇ ਵੋਟ ਲੈਂਦੇ ਰਹੇ, ਉਹੀ ਕੰਮ ਸ਼ੋਸਲ ਇੰਜੀਨਿਅਰਿੰਗ ਦੇ ਨਾਂ ਤੇ ਦਲਿਤ ਦਲ ਕਰਨ ਲੱਗੇ। ਇਹੋ ਜਿਹੇ ਵਿਚ ਦਲਿਤ ਸਮਾਜ ਦੇ ਲਈ ਇਸ ਗੱਲ ਦਾ ਕੋਈ ਮਤਲਬ ਨਹੀ ਰਹਿ ਗਿਆ ਕਿ ਸੱਤਾ ਵਿਚ ਕੋਣ ਹੈ? ਉਹ ਜਿੱਥੇ ਖੜਾ ਸੀ ਉਥੇ ਹੀ ਖੜ੍ਹਾ ਰਹਿ ਗਿਆ।”
ਜਿਸ ਤਰ੍ਹਾਂ ਨਾਲ ਬਸਪਾ ਦੇ ਨੇਤਾ ਹੀ ਮਾਇਆਵਤੀ ਦੇ ਖਿਲਾਫ ਦੋਸ਼ ਲਗਾ ਕੇ ਪਾਰਟੀ ‘ਚੋਂ ਬਾਹਰ ਹੋ ਰਹੇ ਹਨ ਉਸ ਨਾਲ ਬਸਪਾ ਦਾ ਗਿਰਾਫ ਹੇਠਾਂ ਆਇਆ ਹੈ। ਬਸਪਾ ‘ਚੋ ਨਿਕਲੇ ਸਵਾਮੀ ਪ੍ਰਸ਼ਾਦ ਮੌਰਿਆ, ਆਰ ਕੇ ਚੌਧਰੀ ਵਰਗੇ ਨੇਤਾ ਭਲੇ ਹੀ ਆਪਣਾ ਭਲਾ ਨਾ ਕਰ ਸਕੇ, ਪਰ ਬਸਪਾ ਦਾ ਨੁਕਸਾਨ ਕਰਨ ਵਿਚ ਜਰੂਰ ਕਾਮਯਾਬ ਹੋਏ। ਆਲ ਇੰਡੀਆ ਪੀਪੁਲਸ ਦੇ ਰਾਸ਼ਟਰੀ ਪ੍ਰਧਾਨ ਐਸ ਆਰ ਦਾਰਾਪੁਰੀ ਦਾ ਕਹਿਣਾ ਹੈ ਕਿ “ਮਾਇਆਵਤੀ ਨੂੰ ਜੋ ਮੌਕਾ ਮਿਲਿਆ ਸੀ। ਉਸ ਦਾ ਉਨ੍ਹਾਂ ਨੇ ਦਲਿਤ ਸਮਾਜ ਦੇ ਹਿੱਤ ਵਿਚ ਕੋਈ ਇਸਤੇਮਾਲ ਨਹੀ ਕੀਤਾ।”
ਸਾਲ 1992 ਵਿਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ਼ ਪਾਰਟੀ ਨੇ ਮਿਲ ਕੇ ਸਰਕਾਰ ਬਣਾਈ ਸੀ। ਉਸ ਸਮ੍ਹੇਂ ਪ੍ਰਦੇਸ਼ ਵਿਚ ਹਿੰਦੂਵਾਦ ਦਾ ਨਾਅਰਾ ਜ਼ੋਰਾਂ ‘ਤੇ ਸੀ। ਉਦੋਂ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਨੇ ਮਿਲ ਕੇ ਨਾਅਰਾ ਦਿੱਤਾ ਸੀ ਕਿ ‘ਮਿਲੇ ਮੁਲਾਇਮ ਕਾਂਸ਼ੀਰਾਮ, ਹਵਾ ਮੇ ਉੱੜ ਗਏ ਸ਼੍ਰੀ ਰਾਮ।”
ਪਰ ਇਹ ਗੱਠਜੋੜ ਵੀ ਜਿਆਦਾ ਦੇ ਤੱਕ ਨਹੀ ਟਿੱਕ ਸਕਿਆ, ਛੇਤੀ ਹੀ ਟੁੱਟ ਗਿਆ। ਇਸ ਦੇ ਬਾਅਦ ਮਾਇਆਵਤੀ ਭਾਜਪਾ ਦੀ ਮਦਦ ਨਾਲ ਤਿੰਨ ਵਾਰ ਮੁੱਖ ਮੰਤਰੀ ਬਣੀ। ਦਲਿਤ ਸੁਧਾਰਾਂ ‘ਤੇ ਕੰਮ ਬੰਦ ਹੋਣਾ, ਮੂਰਤੀਆਂ ਲਗਾਉਣੀਆਂ, ਪਾਰਕ ਬਣਾਉਣ ਦੇ ਮੱਦੇ ਨਸ਼ਰ ਦਲਿਤ ਅੰਦੋਲਨ ਖੋਖਲਾ ਹੁੰਦਾ ਗਿਆ। ਵਿਸ਼ਵ ਸ਼ੂਦਰ ਮਹਾਂਸਭਾ ਦੇ ਮੁੱਖੀ ਅਤੇ ਸ਼ੋਸ਼ਿਤ ਸਮਾਜ਼ ਦਲ ਦੇ ਪ੍ਰਦੇਸ਼ ਪ੍ਰਧਾਨ ਜਗਦੀਸ਼ ਪਟੇਲ ਕਹਿੰਦੇ ਹਨ, “ਦੂਸਰੇ ਦਲਿਤ ਸੰਗਠਣਾਂ ਨੂੰ ਹਾਸੀਏ ‘ਤੇ ਰੱਖਣ ਦੇ ਕਾਰਣ ਦਲਿਤ ਰਾਜਨੀਤੀ ਕਮਜ਼ੋਰ ਹੋਈ ਹੈ। ਦਲਿਤ ਨੇਤਾ ਜਦ ਤਕ ਸਮਾਜਿਕ ਸੁਧਾਰਾਂ ਦੀ ਦਿਸ਼ਾਂ ਵਿਚ ਕੰੰਮ ਨਹੀ ਕਰਨਗੇ, ਤਦ ਤਕ ਦਲਿਤ ਸਮਾਜ ਦਾ ਫਾਇਦਾ ਨਹੀਂ ਹੋਵੇਗਾ।
ਭਾਜਪਾ ਨੇ ਸੱਤਾ ਵਿਚ ਆਉਣ ਦੇ ਬਾਅਦ ਦਲਿਤ ਤਬਕੇ ਨੂੰ ਮੁੱਖ ਸਮਾਜ ਦੇ ਨਾਲ ਜੋੜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਭਾਜਪਾ ਵਿਚ ਦਲਿਤ ਨੇਤਾਵਾਂ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਬਸਪਾ ਦੇ ਵਿਦਰੋਹੀ ਨੇਤਾਵਾਂ ਨੂੰ ਵੀ ਭੜਕਾਉਣ ਦਾ ਕੰਮ ਭਾਜਪਾ ਨੇ ਸ਼ੁਰੂ ਕੀਤਾ ਹੈ ਜਿਸ ਨਾਲ ਉੱਤਰ ਪ੍ਰਦੇਸ਼ ਵਿਚ ਬਸਪਾ ਨੂੰ ਮਿਲੀ ਹੋਈ ਬਹੁਤਾਤ ਕਮਜ਼ੋਰ ਹੋਣ ਲੱਗੀ।
ਇਹ ਸੱਚ ਹੈ ਕਿ ਮਨੂਵਾਦੀ ਵਿਚਾਰਾਂ ਤੇ ਚੱਲ ਕੇ ਭਾਜਪਾ ਦਲਿਤਾਂ ਦੀ ਵਰਤੋਂ ਕਰੇਗੀ, ਜਿਵੇਂ ਕਾਂਗਰਸ ਨੇ ਕੀਤਾ। ਦਲਿਤਾਂ ਦੇ ਸੁਧਾਰ ਵਿਚ ਉਹ ਕੋਈ ਵੱਡਾ ਕੰਮ ਨਹੀ ਕਰੇਗੀ, ਇਸ ਦੇ ਬਾਅਦ ਵੀ ਰਾਜਨੀਤਕ ਸਚਾਈ ਇਹ ਹੈ ਕਿ ਭਾਜਪਾ ਇਕੱਲੀ ਪਾਰਟੀ ਹੈ ਜੋ ਦਲਿਤਾਂ ਦੇ ਲਈ ਕੁਝ ਕੰਮ ਕਰ ਰਹੀ ਹੈ।
ਦਲਿਤ ਬਰਾਦਰੀ ਦੀ ਸੱਭ ਤੋਂ ਵੱਡੀ ਪ੍ਰੇਸ਼ਾਨੀ ਇਹ ਹੈ ਕਿ ਅੱਗੇ ਨਿਕਲ ਚੁੱਕੇ ਲੋਕ ਆਪਣੇ ਆਪ ਨੂੰ ਅੱਗੇ ਦੀ ਜਮਾਤ ਵਿਚ ਸ਼ਾਮਲ ਹੋਣ ਦੀ ਦੌੜ ਵਿਚ ਦਲਿਤ ਧਾਰਮਿਕ ਕੁਚੱਕਰਾਂ ਵਿਚ ਵੀ ਫਸਦੇ ਜਾ ਰਹੇ ਹਨ ਜੋ ਉਨ੍ਹਾਂ ਦੇ ਲਈ ਖਤਰੇ ਦੀ ਘੰਟੀ ਹੈ।
ਪੇਸ਼ਕਸ਼:-ਅਮਰਜੀਤ ਚੰਦਰ, ਲੁਧਿਆਣਾ 9417600014