ਥਾਣਾ ਮੁਖੀ ਭੁਲੱਥ ਵੱਲੋਂ ਮਾੜੇ ਵਿਵਹਾਰ ਦੇ ਵਿਰੁੱਧ ਬਾਰ ਐਸੋਸੀਏਸ਼ਨ ਵੱਲੋਂ ਕੀਤੀ ਗਈ ਹਡ਼ਤਾਲ

ਕੈਪਸ਼ਨ- ਥਾਣਾ ਮੁਖੀ ਭੁਲੱਥ ਵੱਲੋਂ ਵਕੀਲਾਂ ਨਾਲ ਕੀਤੇ ਦੁਰਵਿਹਾਰ ਵਿਰੁੱਧ ਨੋ ਵਰਕ ਤੋਂ ਬਾਅਦ ਐਡਵੋਕੇਟ ਸਤਨਾਮ ਸਿੰਘ ਮੋਮੀ ਤੇ ਹੋਰ

ਵਕੀਲਾਂ ਨਾਲ ਦੁਰ ਵਿਵਹਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਐਡਵੋਕੇਟ ਮੋਮੀ    

ਸੁਲਤਾਨਪੁਰ ਲੋਧੀ  (ਸਮਾਜ ਵੀਕਲੀ) ( ਕੌੜਾ)-  ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਵਲੋਂ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਮੋਮੀ ਦੀ ਅਗਵਾਈ ਹੇਠ   ਥਾਣਾ ਮੁਖੀ ਭੁਲੱਥ ਦੇ ਵਕੀਲਾਂ ਖ਼ਿਲਾਫ਼ ਮਾੜੇ ਕੀਤੇ ਵਤੀਰੇ ਦੇ ਰੋਸ ਵਜੋਂ ਨੋ ਵਰਕ ਡੇ ਰੱਖ ਕੇ ਅਦਾਲਤ ਦੇ ਕੰਮ ਕਾਜ ਦਾ ਮੁਕੰਮਲ ਬਾਈਕਾਟ ਕੀਤਾ ਗਿਆ।

ਐਡਵੋਕੇਟ ਸਤਨਾਮ ਸਿੰਘ ਮੋਮੀ ਨੇ ਕਿਹਾ ਕਿ   ਇਸ ਸਬੰਧੀ ਐਸ  ਐਸ ਪੀ ਕਪੂਰਥਲਾ ਕੰਵਰਦੀਪ ਕੌਰ ਨੂੰ ਥਾਣਾ ਮੁਖੀ ਭੁਲੱਥ ਵੱਲੋਂ ਵਕੀਲਾਂ ਨਾਲ ਕੀਤੇ  ਮਾੜੇ ਵਰਤਾਓ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।   ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਸ ਸਬੰਧੀ ਕੋਈ ਪੁਲਸ ਵੱਲੋਂ ਇਨਸਾਫ ਨਹੀਂ ਮਿਲਦਾ ਤਾਂ ਉਹ   ਸੰਘਰਸ਼ ਨੂੰ ਹੋਰ ਤੇਜ਼ ਕਰਨਗੇ   ਇਸ ਦੌਰਾਨ ਐਡਵੋਕੇਟ ਮੋਮੀ ਨੇ ਕਿਹਾ ਕਿ ਵਕੀਲਾਂ ਨਾਲ ਕਿਸੇ ਵੀ ਕਿਸਮ ਦਾ ਦੁਰਵਿਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਦੌਰਾਨ ਕੋਰਟ ਵਿਚ ਨੋ ਵਰਕ ਰੱਖ ਕੇ ਰੋਸ ਪ੍ਰਗਟਾਵਾ ਕਰਨ ਵਾਲੇ   ਬਾਰ ਮੈਂਬਰਾਂ ਵਿੱਚ ਐਡਵੋਕੇਟ ਗੁਰਮੀਤ ਸਿੰਘ ਵਿਰਦੀ, ਐਡਵੋਕੇਟ ਜਗਦੀਸ਼ ਸਿੰਘ ਸੋਢੀ, ਐਡਵੋਕੇਟ ਗੁਰਮੀਤ ਸਿੰਘ ਢਿੱਲੋਂ ,ਐਡਵੋਕੇਟ ਹਰਪ੍ਰੀਤ ਸਿੰਘ ਸਹੋਤਾ ,ਐਡਵੋਕੇਟ ਪਰਮਿੰਦਰ ਸਿੰਘ ਨੰਡਾ, ਐਡਵੋਕੇਟ ਜਸਪਾਲ ਸਿੰਘ ਧੰਜੂ, ਐਡਵੋਕੇਟ ਸਤਬੀਰ ਸਿੰਘ ਮਹੀਂਵਾਲ ,  ਐਡਵੋਕੇਟ ਰਾਮ ਸਿੰਘ ,ਐਡਵੋਕੇਟ ਲਵਪ੍ਰੀਤ ਸਿੰਘ, ਐਡਵੋਕੇਟ ਪਰਗਟ ਸਿੰਘ ,ਐਡਵੋਕੇਟ ਸ਼ਿੰਗਾਰਾ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ,   ਐਡਵੋਕੇਟ  ਤਰੁਣ ਕੰਬੋਜ, ਸੀਨੀਅਰ ਐਡਵੋਕੇਟ ਕੇਹਰ ਸਿੰਘ ,ਸਾਬਕਾ ਪ੍ਰਧਾਨ ਐਡਵੋਕੇਟ ਤਾਰਾ ਚੰਦ ਉੱਪਲ , ਐਡਵੋਕੇਟ ਸੁੱਚਾ ਸਿੰਘ ਮੋਮੀ, ਐਡਵੋਕੇਟ ਵਿਕਾਸਦੀਪ ਸਿੰਘ ਨੰਡਾ , ਐਡਵੋਕੇਟ ਭੁਪਿੰਦਰ ਸਿੰਘ, ਐਡਵੋਕੇਟ ਭੁਪਿੰਦਰ ਕੌਰ ਆਦਿ ਨੇ ਵੀ ਸ਼ਿਰਕਤ ਕੀਤੀ ।

Previous articleMumbai City come from behind to beat Kerala Blasters 2-1
Next articleIndians stuck in bubble as England players get time off