ਥਾਣਾ ਮਹਿਤਪੁਰ ਦੇ ਸਾਰੇ ਹੀ ਮੁਲਾਜ਼ਮਾਂ ਦੇ ਲਏ ਗਏ ਕਰੋਨਾ ਸੈਂਪਲ

ਮਹਿਤਪੁਰ 9 ਜੁਲਾਈ (ਨੀਰਜ ਵਰਮਾ ) (ਸਮਾਜਵੀਕਲੀ): ਥਾਣਾ ਮਹਿਤਪੁਰ ਵਿਖੇ ਮੁੱਖ ਮੁਨਸ਼ੀ ਸਰੂਪ ਸਿੰਘ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਸਿਹਤ ਵਿਭਾਗ ਵੱਲੋਂ ਸੇਵਾਵਾਂ ਦਿੰਦੇ ਸਾਰੇ ਹੀ ਪੁਲਿਸ ਮੁਲਾਜ਼ਮਾਂ ਦੇ ਕਰੋਨਾ ਟੈਸਟ ਕੀਤੇ ਗਏ ।

ਜਾਣਕਾਰੀ ਦਿੰਦਿਆਂ ਐਸ.ਐਮ.ੳ ਮਹਿਤਪੁਰ ਡਾ.ਵਰਿੰਦਰ ਜਗਤ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਰੋਜਾਨਾ ਕਰੋਨਾ ਟੈਸਟ ਕੀਤੇ ਜਾ ਰਹੇ ਹਨ। ਬਲਾਕ ਐਜੂਕੇਟਰ ਸੰਦੀਪ ਨੇ ਦੱਸਿਆ ਕਿ ਅੱਜ ਤਕਰੀਬਨ 84 ਜਾਣਿਆਂ ਦੇ ਸੈਂਪਲ ਲਏ ਗਏ ਜਿਨ੍ਹਾਂ ਚ 65 ਪੁਲਿਸ ਮੁਲਾਜ਼ਮ ਅਤੇ 19 ਐਨ .ਆਰ.ਆਈ. ਜਿਹੜੇ ਕਿ ਵੱਖ ਵੱਖ ਦੇਸ਼ਾਂ ਵਿੱਚੋਂ ਆਏ ਹੋਏ ਸਨ ਅਤੇ ਉਹਨਾਂ ਨੂੰ ਗੁਰੂਦੁਆਰਾ ਬੁਲੰਦਪੁਰੀ ਸਾਹਿਬ ਵਿਖੇ ਇਕਾਂਤਵਾਸ ਕੀਤਾ ਹੋਇਆ ਹੈ ।

ਇਸ ਮੌਕੇ ਉਨਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਆਉਣ ਵਾਲੇ ਦਿਨਾਂ ਚ ਕਰੋਨਾ ਟੈਸਟ ਦੇ ਕੈਂਪ ਲਗਾਤਾਰ ਜਾਰੀ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ ਘਰ ਜਾ ਕੇ ਲਗਾਤਾਰ ਚੈਕਅੱਪ ਕੀਤੇ ਜਾ ਰਹੇ ਹਨ। ਉਨਾਂ ਜਿਆਦਾ ਤੋਂ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਲਈ ਕਿਹਾ ਤਾਂ ਜੋ ਇਸ ਐਪ ਰਾਹੀਂ ਕਰੋਨਾ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਆਮ ਲੋਕਾਂ ਨੂੰ ਤੁਰੰਤ ਪਤਾ ਲਗ ਸਕੇ ।

Previous articleਡਾ. ਥਿੰਦ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੋਗਾ – ਸ਼ਾਹਕੋਟ ਰੋਡ ਦਾ ਕੰਮ ਸ਼ੁਰੂ ਕਰਵਾਉਣ ਲਈ ਮੰਗ ਪੱਤਰ ਸੌਂਪਿਆ
Next articleਕਾਨਪੁਰ ਕਾਂਡ: ਮੁੱਖ ਦੋਸ਼ੀ ਵਿਕਾਸ ਦੂਬੇ ਉਜੈਨ ਤੋਂ ਗ੍ਰਿਫ਼ਤਾਰ