ਜੰਮੂ (ਸਮਾਜਵੀਕਲੀ) : ਥਲ ਸੈਨਾ ਮੁਖੀ ਜਨਰਲ ਐੱਮ.ਐੱਮ.ਨਰਵਾਣੇ ਨੇ ਅੱਜ ਜੰਮੂ-ਪਠਾਨਕੋਟ ਖੇਤਰ ਵਿੱਚ ਕੌਮਾਂਤਰੀ ਸਰਹੱਦ ਨਾਲ ਲਗਦੀਆਂ ਮੂਹਰਲੀਆਂ ਚੌਕੀਆਂ ਦਾ ਦੌਰਾ ਕਰਕੇ ਸੁਰੱਖਿਆ ਹਾਲਾਤ ਤੇ ਸਲਾਮਤੀ ਦਸਤਿਆਂ ਦੀਆਂ ਅਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ।
ਰੱਖਿਆ ਤਰਜਮਾਨ ਨੇ ਕਿਹਾ ਕਿ ਜਨਰਲ ਨਰਵਾਣੇ ਨੇ ਰਾਈਜ਼ਿੰਗ ਸਟਾਰ ਕੋਰ ਦੀ ਕਮਾਂਡ ਹੇਠ ਆਉਂਦੇ ਖੇਤਰਾਂ ਸਮੇਤ ਕਠੂਆ ਤੇ ਸਾਂਬਾ ਵਿੱਚ ਸੁਰੱਖਿਆ ਹਾਲਾਤ ’ਤੇ ਨਜ਼ਰਸਾਨੀ ਕੀਤੀ। ਫੌਜ ਮੁਖੀ ਨੇ ਮਗਰੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੱਛਮੀ ਕਮਾਂਡ ਦੇ ਸਾਰੇ ਅਧਿਕਾਰੀਆਂ ਨੂੰ ਵੀ ਸੰਬੋਧਨ ਕੀਤਾ ਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ।