*ਤਫ਼ਸੀਲ – ਏ- ਨਜ਼ਰੀਆ*

ਰੋਮੀ ਘੜਾਮੇਂ ਵਾਲ਼ਾ

ਸਮਾਜ ਵੀਕਲੀ

ਜੇ ਸੱਚ ਗੁੜ੍ਹਤੀ ਨਾ ਲਈ ਹੁੰਦੀ।
ਇਹ ਕਲਮ ਖੂੰਜੇ ਵਿੱਚ ਪਈ ਹੁੰਦੀ।

ਜਾਂ ਨਾਪ ਲੈਂਦੀ ਕਿਤੇ ਧੁੰਨੀਆਂ ਦਾ,
ਕਿਤੇ ਗੱਲ੍ਹਾਂ ਚੁੰਮਣ ਡਹੀ ਹੁੰਦੀ।

ਕਿਸੇ ਖਾਸ ਧਰਮ ਦੀ ਜੇ ਮਿੱਤਰੋ,
ਠੇਕੇਦਾਰੀ ਹੀ ਲਈ ਹੁੰਦੀ।

ਫਿਰ ਭਰੇ ਖਜ਼ਾਨੇ ਰਹਿਣੇ ਸੀ,
ਸ਼ੋਹਰਤ ਵੀ ਪੱਲੇ ਪਈ ਹੁੰਦੀ।

ਬੱਸ ਗੱਲ ਸੀ ਭੇਖ ਬਣਾਵਣ ਦੀ,
ਹਰ ਗੱਲ ਤੇ ਲੱਗੀ ਸਹੀ ਹੁੰਦੀ।

ਕੋਠੀ, ਜਾਇਦਾਦ ਤੇ ਕਾਰ ਹੁੰਦੀ
ਤੇ ਟੋਹਰ ਨੇਤਾਵਾਂ ਜਹੀ ਹੁੰਦੀ।

ਲਿੰਕ-ਟਾਇਲਾਂ ਵਾਲੀ ਸਰਕਾਰੀ,
ਰੋਮੀ ਦੇ ਘਰ ਤੱਕ ਪਹੀ ਹੁੰਦੀ।

ਜੇ ਪਿੰਡ ਘੜਾਮੇਂ ਗੱਲ ਕੋਈ,
ਸਰਕਾਰ ਦੇ ਹੱਕ ਵਿੱਚ ਕਹੀ ਹੁੰਦੀ।

ਪਰ ਅਣਖ, ਆਬਰੂ ਫਿਰ ਮਿੱਤਰੋ,
ਕਿਸੇ ਖਾਸ ਦੇ ਚਰਨੀ ਡਹੀ ਹੁੰਦੀ।

ਬੱਸ ਟੁੱਕੜਬੋਚ ਜਾਂ ਝੋਲ੍ਹੀਚੁੱਕ ਜਹੀ,
ਪੱਲੇ ਉਪਾਧੀ ਪਈ ਹੁੰਦੀ।

ਨਹੀਂ ਸ਼ੱਕ ਉਪਰੋਕਤ ਹੋ ਜਾਂਦਾ,
ਇਹ ਕਲਮ ਮੌੜ ਕੱਟ ਗਈ ਹੁੰਦੀ।

ਪਰ ‘ਨਾਨਕ ਤਿਨੁ ਕੈ ਸੰਗਿ ਸਾਥਿ’,
ਜੇ ਗੱਲ ਖਾਨੇ ਨਾ ਪਈ ਹੁੰਦੀ।

ਰੋਮੀ ਘੜਾਮੇਂ ਵਾਲ਼ਾ।
98552-81105

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧੂ ਜੋੜੀ ਨੇ ਪਟਿਆਲਾ ਤੇ ਧੀ ਰਾਬੀਆ ਨੇ ਅੰਮ੍ਰਿਤਸਰ ‘ਚ ਕੋਠੀ ‘ਤੇ ਲਾਇਆ ਕਾਲਾ ਝੰਡਾ, ਜਾਣੋ ਵਜ੍ਹਾ
Next article*ਇਹ ਕੇਹੀ ਰੁੱਤ ਆਈ ?*