ਤ੍ਰਿਣਮੂਲ ਕਾਂਗਰਸ ਵਰਕਰਾਂ ਵੱਲੋਂ ਸੀਬੀਆਈ ਦਫਤਰ ਦੇ ਬਾਹਰ ਹੰਗਾਮਾ; ਭੀੜ ਵੱਲੋਂ ਪਥਰਾਅ

ਕੋਲਕਾਤਾ (ਸਮਾਜ ਵੀਕਲੀ): ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਸਵੇਰੇ ਤ੍ਰਿਣਮੂਲ ਕਾਂਗਰਸ ਦੇ ਦੋ ਮੰਤਰੀਆਂ ਤੇ ਵਿਧਾਇਕ ਨੂੰ ਨਾਰਦਾ ਸਟਿੰਗ ਅਪਰੇਸ਼ਨ ਕੇਸ ਵਿਚ ਗ੍ਰਿਫਤਾਰ ਕਰਨ ਮਗਰੋਂ ਸੀਬੀਆਈ ਦਫਤਰ ਪੁੱਜੀ। ਇਸ ਗ੍ਰਿਫਤਾਰੀ ਖਿਲਾਫ ਵੱੜੀ ਗਿਣਤੀ ਤ੍ਰਿਣਮੂਲ ਕਾਂਗਰਸ ਵਰਕਰ ਸੀਬੀਆਈ ਦਫਤਰ ਪੁੱਜੇ ਤੇ ਪਥਰਾਅ ਕੀਤਾ।

ਇਸ ਦੌਰਾਨ ਵੱੜੀ ਗਿਣਤੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ। ਦੂਜੇ ਪਾਸੇ ਰਾਜਪਾਲ ਨੇ ਟਵੀਟ ਕਰ ਕੇ ਕਿਹਾ ਕਿ ਪੱੱਛਮੀ ਬੰਗਾਲ ਵਿਚ ਹਾਲਾਤ ਖਰਾਬ ਹੋ ਰਹੇ ਹਨ। ਇਸ ਤੋਂ ਪਹਿਲਾਂ ਮੰਤਰੀ ਫਰਹਾਦ ਹਾਕਿਮ ਤੇ ਸੁਬਰਤਾ ਮੁਖਰਜੀ ਅਤੇ ਵਿਧਾਇਕ ਮਦਨ ਮਿੱਤਰਾ ਤੇ ਸਾਬਕਾ ਮੰਤਰੀ ਸੋਵਾਨ ਚੈਟਰਜੀ ਨੂੰ ਕੇਂਦਰੀ ਜਾਂਚ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਨੂੰ ਬੇਅਦਬੀ ਮਾਮਲੇ ’ਤੇ ਆਵਾਜ਼ ਉਠਾਉਣ ’ਤੇ ਧਮਕਾਇਆ ਗਿਆ: ਪਰਗਟ ਸਿੰਘ
Next articleਡੀਆਰਡੀਓ ਦੀ ਐਂਟੀ ਕੋਵਿਡ ਦਵਾਈ 2-ਡੀਜੀ ਲਾਂਚ