ਤੇਜ਼ ਬਾਰਿਸ਼ ਤੇ ਤੂਫਾਨ ਨੇ ਮਚਾਈ ਤਬਾਹੀਤੇਜ਼ ਬਾਰਿਸ਼ ਤੇ ਤੂਫਾਨ ਨੇ ਮਚਾਈ ਤਬਾਹੀ

ਕੈਪਸ਼ਨ-ਤੇਜ਼ ਬਾਰਿਸ਼ ਤੇ ਤੂਫਾਨ ਕਾਰਣ ਡਿੱਗੀ ਫੈਕਟਰੀ ਦੀ ਦੀਵਾਰ , ਟੁੱਟੀਆਂ ਬਿਜਲੀ ਦੀਆਂ ਤਾਰਾਂ ਤੇ ਖੰਭਿਆਂ ਦਾ ਦ੍ਰਿਸ਼
  • ਫੈਕਟਰੀ ਦੀ ਦੀਵਾਰ ਡਿੱਗਣ ਕਾਰਣ ਅਨੇਕਾਂ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ
  • ਪਿਛਲੇ ਚਾਰ ਦਿਨਾਂ ਤੋਂ ਸਖਤ ਗਰਮੀ ਅਤੇ ਹਨ੍ਹੇਰੇ ਵਿੱਚ ਦਿਨ ਕੱਟਣ ਲਈ ਮਜ਼ਬੂਰ ਲੋਕ

ਹੁਸੈਨਪੁਰ (ਕੌੜਾ) (ਸਮਾਜਵੀਕਲੀ) : ਕੁਝ  ਦਿਨ ਪਹਿਲਾਂ ਆਏ ਤੇਜ਼ ਬਾਰਿਸ਼ ਅਤੇ  ਤੂਫਾਨ  ਨੇ ਜਿੱਥੇ ਇਲਾਕੇ ਵਿੱਚ ਪੂਰੀ ਤਬਾਹੀ ਮਚਾਈ ਉਥੇ ਹੀ ਇਸ ਬਾਰਿਸ਼ ਤੇ ਤੂਫਾਨ ਨੇ ਆਮ ਜਨ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਥੋਂ ਨਜ਼ਦੀਕੀ ਹ਼ ਪਿੰਡ ਫੱਤੂ ਢੀਂਗਾ ਵਿੱਚ  ਦੁਰਗਾ ਸਟੀਲ ਫੈਕਟਰੀ ਦੀ ਦੀਵਾਰ ਡਿੱਗਣ ਨਾਲ   ਫੱਤੂਢੀਂਗਾ ਨਿਵਾਸੀ ਅੰਕਿਤ ਧਵਨ ਦੇ ਘਰ  ਦਾ ਜਿੱਥੇ ਕਾਫੀ ਨੁਕਸਾਨ ਹੋਇਆ ਹੈ।

ਉਥੇ ਹੀ   ਪਿੰਡ ਫੱਤੂ ਢੀਂਗਾ, ਬੂਹ ,ਮੁੰਡੀ ਅਤੇ ਮੰਡ ਖੇਤਰ ਦੇ ਪਿੰਡਾਂ ਦੀ ਬਿਜਲੀ ਸਪਲਾਈ ਵੀ ਪੂਰੀ ਤਰ੍ਹਾਂ ਤਾਰਾਂ ਟੁੱਟਣ ਕਾਰਨ ਠੱਪ ਹੋ ਗਈ ਹੈ  । ਅੰਕਿਤ ਧਵਨ , ਤਰਸੇਮ ਸਿੰਘ ,ਮਲਕੀਤ ਸਿੰਘ, ਸਰਬਜੀਤ ਸਿੰਘ ਆਦਿ ਪੀੜਤ ਲੋਕਾਂ ਨੇ ਦੱਸਿਆ ਕਿ ਤੇਜ਼ ਹਨੇਰੀ ਅਤੇ ਮੀਂਹ ਨਾਲ ਜਿੱਥੇ ਭਾਰੀ ਨੁਕਸਾਨ ਹੋਇਆ ਹੈ ਉੱਥੇ ਹੀ ਬਿਜਲੀ ਸਪਲਾਈ   ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ  ਬਹਾਲ ਨਹੀਂ ਕੀਤੀ ਗਈ ।

ਜਿਸ ਕਾਰਣ ਜਿੱਥੇ ਲੋਕ ਸਖਤ ਗਰਮੀ ਅਤੇ ਹਨੇਰੇ ਵਿੱਚ ਰਾਤਾਂ ਕੱਟਣ ਲਈ ਮਜ਼ਬੂਰ ਹਨ।ਉਕਤ ਪੀੜਤ ਲੋਕਾਂ ਨੇ ਜਿੱਥੇ ਪ੍ਰਸ਼ਾਸਨ ਤੋਂ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਉਥੇ ਹੀ ਪੰਜਾਬ ਪਾਵਰ ਕਾਰਪੋਰੇਸ਼ਨ ਤੋਂ ਜਲਦੀ ਤੋਂ ਬਿਜਲੀ ਸਪਲਾਈ ਬਹਾਲ ਕਰਨ ਦੀ ਵੀ ਮੰਗ ਕੀਤੀ ਹੈ ।

Previous articleਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ‘ਤੇ ਸਿਹਤ ਮੁਲਾਜ਼ਮ ਭੁੱਖ ਹੜਤਾਲ ‘ਤੇ ਬੈਠੇ
Next articleਸਿੱਖ ਮਿਸ਼ਨ ਅਕੈਡਮੀ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ