ਮਾਸਕੋ (ਸਮਾਜਵੀਕਲੀ) : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਰਕਟਿਕ ਸਰਕਲ ’ਚ 20 ਹਜ਼ਾਰ ਟਨ ਡੀਜ਼ਲ ਲੀਕ ਹੋਣ ਮਗਰੋਂ ਐਮਰਜੈਂਸੀ ਐਲਾਨ ਦਿੱਤੀ ਹੈ। ਇਸ ਕਾਰਨ ਪਾਣੀ ਗੰਧਲਾ ਹੋ ਗਿਆ ਹੈ। ਇਹ ਜਾਣਕਾਰੀ ਮੀਡੀਆਂ ਦੀਆਂ ਰਿਪੋਰਟਾਂ ਵਿੱਚ ਦਿੱਤੀ ਗਈ ਹੈ। ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਸਾਇਬੇਰੀਅਨ ਸਿਟੀ ਦੇ ਨੇੜੇ ਨੋਰਲਿਸਕ ਦੇ ਇੱਕ ਪਾਵਰ ਪਲਾਂਟ ’ਚ ਟੈਂਕ ਵਿੱਚੋਂ ਤੇਲ ਰਿਸਣ ਦੀ ਘਟਨਾ 29 ਮਈ ਨੂੰ ਵਾਪਰੀ ਸੀ।