ਨਵੀਂ ਦਿੱਲੀ (ਸਮਾਜ ਵੀਕਲੀ) : ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਖਪਤਕਾਰ ਭਾਰਤ ਨੇ ਓਪੇਕ ਦੇਸ਼ਾਂ ਨੂੰ ਤੇਲ ਦੀਆਂ ਉੱਚੀਆਂ ਕੀਮਤਾਂ ਨੂੰ ਲੈ ਕੇ ਆਪਣੀ ਚਿੰਤਾ ਤੋਂ ਜਾਣੂ ਕਰਵਾਇਆ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਮਹਾਮਾਰੀ ਤੋਂ ਬਾਅਦ ਸੁਧਰਦੇ ਅਰਥਚਾਰੇ ਲਈ ਖਤਰਾ ਹਨ। ਨਵੇਂ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਓਪੇਕ ਦੇ ਮੁੱਖ ਦੇਸ਼ਾਂ ਨੂੰ ਫੋਨ ਕਰਕੇ ਉਨ੍ਹਾਂ ਕੋਲ ਭਾਰਤ ਦੀ ਇੱਛਾ ਜ਼ਾਹਿਰ ਕੀਤੀ ਕਿ ਖਪਤਕਾਰਾਂ ਨੂੰ ਵਾਜਿਬ ਦਰਾਂ ’ਤੇ ਪੈਟੋਲੀਅਮ ਪਦਾਰਥ ਮਿਲਣੇ ਚਾਹੀਦੇ ਹਨ।
ਪੁਰੀ ਨੇ ਕਤਰ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਆਪਣੇ ਹਮਰੁਤਬਿਆਂ ਨਾਲ ਫੋਨ ’ਤੇ ਗੱਲ ਕਰਨ ਤੋਂ ਬਾਅਦ ਪੈਟਰੋਲੀਅਮ ਬਰਾਮਦਕਾਰ ਮੁਲਕਾਂ ਦੀ ਜਥੇਬੰਦੀ (ਓਪੇਕ) ਦੇ ਸਿਖਰਲੇ ਦੇਸ਼ ਸਾਊਦੀ ਅਰਬ ਦੇ ਊਰਜਾ ਮੰਤਰੀ ਨੂੰ ਫੋਨ ਕੀਤਾ। ਪੁਰੀ ਨੇ ਟਵੀਟ ਕੀਤਾ, ‘ਸਾਊਦੀ ਅਰਬ ਦੇ ਊਰਜਾ ਮੰਤਰੀ ਸ਼ਹਿਜ਼ਾਦੇ ਅਬਦੁੱਲ ਅਜ਼ੀਜ਼ ਬਿਨ ਸਲਮਾਨ ਅਲ ਸਊਦ ਨਾਲ ਆਲਮੀ ਊਰਜਾ ਬਾਜ਼ਾਰਾਂ ’ਚ ਦੁਵੱਲੀ ਊਰਜਾ ਭਾਈਵਾਲੀ ਤੇ ਵਿਕਾਸ ਨੂੰ ਮਜ਼ਬੂਤ ਕਰਨ ਸਬੰਧੀ ਚਰਚਾ ਹੋਈ।’ ਉਨ੍ਹਾਂ ਕਿਹਾ, ‘ਮੈਂ ਆਲਮੀ ਤੇਲ ਬਾਜ਼ਾਰਾਂ ਨੂੰ ਵਧੇਰੇ ਭਰੋਸੇਮੰਦ ਤੇ ਸਥਿਰਤਾਪੂਰਨ ਬਣਾਉਣ ਲਈ ਅਤੇ ਖਣਿਜ ਤੇਲ ਦੀਆਂ ਦਰਾਂ ਨੂੰ ਵਧੇਰੇ ਵਾਜਿਬ ਬਣਾਉਣ ਲਈ ਸ਼ਹਿਜ਼ਾਦੇ ਅਬਦੁਲ ਅਜ਼ੀਜ਼ ਨਾਲ ਕੰਮ ਕਰਨ ਆਪਣੀ ਇੱਛਾ ਜ਼ਾਹਿਰ ਕੀਤੀ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly