ਤੇਲ ਕੀਮਤਾਂ ’ਚ ਵਾਧੇ ਨੇ ਐਤਵਾਰ ਨੂੰ ਮਨਾਈ ਛੁੱਟੀ

ਨਵੀਂ ਦਿੱਲੀ (ਸਮਾਜਵੀਕਲੀ) :ਤੇਲ ਕੀਮਤਾਂ ਵਿੱਚ ਵਾਧੇ ਨੂੰ ਅੱਜ 21ਵੇਂ ਦਿਨ ਬ੍ਰੇਕ ਲੱਗਣ ਨਾਲ ਆਮ ਆਦਮੀ ਨੂੰ ਵੱਡੀ ਰਾਹਤ ਮਿਲੀ ਹੈ। ਅੱਜ ਐਤਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਫੇਰਬਦਲ ਨਹੀਂ ਹੋਇਆ। ਕੌਮੀ ਰਾਜਧਾਨੀ ’ਚ ਅੱਜ ਪੈਟਰੋਲ ਦੀ ਕੀਮਤ 80.38 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 80.40 ਰੁਪਏ ਪ੍ਰਤੀ ਲਿਟਰ ਰਹੀ। 7 ਜੂਨ ਤੋਂ ਤੇਲ ਕੀਮਤਾਂ ’ਚ ਰੋਜ਼ਾਨਾ ਵਾਧਾ ਹੋ ਰਿਹਾ ਹੈ ਤੇ ਕੌਮੀ ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ ਵਿੱਚ 9.12 ਰੁਪਏ ਅਤੇ ਡੀਜ਼ਲ ਵਿੱਚ 11.01 ਰੁਪਏ ਦਾ ਵਾਧਾ ਹੋਇਆ ਹੈ।

Previous articleਪੀਐੱਮ-ਕੇਅਰਜ਼ ਨੂੰ ਚੀਨੀ ਕੰਪਨੀਆਂ ਨੇ ਫੰਡ ਦਿੱਤੇ: ਸਿੰਘਵੀ
Next articleਲੱਦਾਖ ’ਚ ਦੁਸ਼ਮਣ ਨੂੰ ਢੁੱਕਵਾਂ ਜਵਾਬ ਦਿੱਤਾ: ਮੋਦੀ