ਨਵੀਂ ਦਿੱਲੀ- ਅਮਰੀਕਾ ਤੇ ਇਰਾਨ ਵਿਚਾਲੇ ਵਧਦੀ ਤਲਖ਼ੀ ਤੇ ਕੱਚੇ ਤੇਲ ਦਾ ਗੜ੍ਹ ਕਹਾਉਂਦੇ ਮੱਧ ਪੂਰਬ ਵਿੱਚ ਟਕਰਾਅ ਵਧਣ ਦੇ ਸੱਜਰੇ ਖੌਫ਼ ਕਰਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੇ ਅੱਜ ਲਗਾਤਾਰ ਚੌਥੇ ਦਿਨ ਸ਼ੂਟ ਵੱਟੀ ਰੱਖੀ। ਸਰਕਾਰੀ ਮਾਲਕੀ ਵਾਲੇ ਤੇਲ ਰਿਟੇਲਰਾਂ ਵੱਲੋਂ ਜਾਰੀ ਕੀਮਤ ਨੋਟੀਫਿਕੇਸ਼ਨ ਮੁਤਾਬਕ ਪੈਟਰੋਲ ਤੇ ਡੀਜ਼ਲ ਦਾ ਪ੍ਰਚੂਨ ਭਾਅ ਅੱਜ ਕ੍ਰਮਵਾਰ 9 ਪੈਸੇ ਤੇ 11 ਪੈਸੇ ਪ੍ਰਤੀ ਲਿਟਰ ਵਧ ਗਿਆ। ਦਿੱਲੀ ਵਿੱਚ ਪੈਟਰੋਲ 75.54 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 68.51 ਰੁਪਏ ਪ੍ਰਤੀ ਲਿਟਰ ਦੇ ਭਾਅ ਨੂੰ ਵਿਕਿਆ। ਉਧਰ ਤੇਲ ਕੀਮਤਾਂ ’ਚ ਵਾਧੇ ਦਾ ਆਲਮੀ ਸਟਾਕ ਬਾਜ਼ਾਰਾਂ ’ਚ ਰਲਵਾਂ ਮਿਲਵਾਂ ਅਸਰ ਵੇਖਣ ਨੂੰ ਮਿਲਿਆ। ਭਾਰਤ ਆਪਣੀਆਂ ਤੇਲ ਲੋੜਾਂ ਨੂੰ ਪੂਰਾ ਕਰਨ ਲਈ 84 ਫੀਸਦ ਦਰਾਮਦਾਂ ’ਤੇ ਮੁਨੱਸਰ ਕਰਦਾ ਹੈ। ਭਾਰਤ ਦੀਆਂ ਕੁਲ ਤੇਲ ਦਰਾਮਦਾਂ ’ਚੋਂ ਦੋ ਤਿਹਾਈ ਤੋਂ ਵੱਧ ਤੇਲ ਮੱਧ ਪੂਰਬ ਤੋਂ ਆਉਂਦਾ ਹੈ। ਇਰਾਕ ਤੇ ਸਾਊਦੀ ਅਰਬ ਭਾਰਤ ਦੇ ਸਿਖਰਲੇ ਸਪਲਾਇਰ ਹਨ।
INDIA ਤੇਲ ਕੀਮਤਾਂ ’ਚ ਚੌਥੇ ਦਿਨ ਵੀ ਉਛਾਲ ਜਾਰੀ