ਤੇਰੀ ਖਾਤਰ ਦਿੱਲੀਏ ਨੀ…

ਜਤਿੰਦਰ ਭੁੱਚੋ
(ਸਮਾਜ ਵੀਕਲੀ)

ਵਰਿਆਂ ਤੋਂ ਅਸੀਂ ਲੜਦੇ ਆਏ
ਆਪਣਾ ਆਪ ਵੀ ਹਰਦੇ ਆਏ
ਤੇਰੀ ਖਾਤਰ ਦਿੱਲੀਏ ਨੀ…
ਅਸੀਂ ਸੀਸ ਤਲੀ ਤੇ ਧਰਦੇ ਆਏ..।

ਹਮਲਾਵਰ ਜੋ ਬਾਹਰੀ ਸੀ
ਪੈਂਦੇ ਤੇਰੇ ਉੱਤੇ ਭਾਰੀ ਸੀ
ਤੈਨੂੰ ਬਚਾਉਂਦੇ ਹਰ ਵਾਰੀ
ਪੰਜਾਬੀ ਹੀ ਤਾਂ ਮਰਦੇ ਆਏ
ਤੇਰੀ ਖਾਤਰ ਦਿੱਲੀਏ ਨੀ
ਅਸੀਂ ਸੀਸ ਤਲੀ ਤੇ ਧਰਦੇ ਆਏ

ਸਾਡੇ ਹੱਕ ਵਿੱਚ ਖੜ੍ਹੀ ਕਦੇ ਨਾ
ਸਾਡੇ ਲਈ ਤੂੰ ਲੜੀ ਕਦੇ ਨਾ
ਇਹ ਵਰਤਾਰਾ ਡੈਣੇ ਨੀ
ਅਸੀਂ ਮੁੱਢ ਕਦੀਮੋਂ ਜਰਦੇ ਆਏ
ਤੇਰੀ ਖਾਤਰ ਦਿੱਲੀਏ ਨੀ
ਅਸੀਂ ਸੀਸ ਤਲੀ ਤੇ ਧਰਦੇ ਆਏ ..।

ਹਰ ਵੇਲੇ ਤੂੰ ਕਹਿਰ ਕਮਾਵੇੰ
ਲੋਕ ਮਾਰੂ ਜੋ ਕਾਨੂੰਨ ਬਣਾਵੇ
ਸਾਡੇ ਨਾਲ ਕਿਉਂ ਵੈਰ ਕਮਾਵੇਂ
ਅਸੀਂ ਸਦਾ ਵੈਰੀ ਤੇ ਵਰਦੇ ਆਏ
ਤੇਰੀ ਖਾਤਰ ਦਿੱਲੀਏ ਨੀ
ਅਸੀਂ ਸੀਸ ਤਲੀ ਤੇ ਧਰਦੇ ਆਏ ..।

ਐਸੇ ਕੰਮ ਨਾ ਕਰਿਆ ਕਰ ਤੂੰ
ਸੋਚ ਸੋਚ ਪੱਬ ਧਰਿਆ ਕਰ ਤੂੰ
ਸ਼ੇਰ ਪੰਜਾਬੀ ਮਿਹਨਤ ਦੇ ਨਾਲ
ਭੁੱਖਿਆਂ ਦੇ ਢਿੱਡ ਭਰਦੇ ਆਏ
ਤੇਰੀ ਖਾਤਰ ਦਿੱਲੀਏ ਨੀ
ਅਸੀਂ ਸੀਸ ਤਲੀ ਤੇ ਧਰਦੇ ਆਏ।

ਜਤਿੰਦਰ ਭੁੱਚੋ
9501475400

Previous articleBhumi Pednekar: Want to leave behind a legacy with good cinema
Next articleਉਹਨੂੰ ਕਿਹਨੇ ਮਾਰਿਆ