ਤੂੰ ਸੁਰ ਤੋਂ ਪਰ੍ਹੇ ਸਾਜ਼ ਤੋਂ ਪਰ੍ਹੇ ….

ਮਲਕੀਤ ਮੀਤ

(ਸਮਾਜ ਵੀਕਲੀ)

ਤੂੰ ਸੁਰ ਤੋਂ ਪਰ੍ਹੇ ਸਾਜ਼ ਤੋਂ ਪਰ੍ਹੇ
ਤੂੰ ਚੁੱਪ ਤੋਂ ਪਰ੍ਹੇ ਆਵਾਜ਼ ਤੋਂ ਪਰ੍ਹੇ

ਤੂੰ ਆਮ ਤੋਂ ਪਰ੍ਹੇ ਖ਼ਾਸ ਤੋ ਪਰ੍ਹੇ
ਤੂੰ ਆਸ ਤੋਂ ਪਰ੍ਹੇ ਵਿਸ਼ਵਾਸ ਤੋਂ ਪਰ੍ਹੇ

ਤੂੰ ਦਿਨ ਤੋਂ ਪਰ੍ਹੇ ਰਾਤ ਤੋਂ ਪਰ੍ਹੇ
ਤੂੰ ਸ਼ਾਮ ਤੋਂ ਪਰ੍ਹੇ ਪ੍ਰਭਾਤ ਤੋਂ ਪਰ੍ਹੇ

ਤੂੰ ਰਾਂਝੇ ਤੋਂ ਪਰ੍ਹੇ ਹੀਰ ਤੋਂ ਪਰ੍ਹੇ
ਤੂੰ ਰੰਗ ਤੋਂ ਪਰ੍ਹੇ ਤਸਵੀਰ ਤੋਂ ਪਰ੍ਹੇ

ਤੂੰ ਦੁੱਖ ਤੋਂ ਪਰ੍ਹੇ ਸੁੱਖ ਤੋਂ ਪਰ੍ਹੇ
ਤੂੰ ਰੱਜ ਤੋਂ ਪਰ੍ਹੇ ਭੁੱਖ ਤੋਂ ਪਰ੍ਹੇ

ਤੂੰ ਸਫ਼ਰ ਤੋਂ ਪਰ੍ਹੇ ਹਮਸਫ਼ਰ ਤੋਂ ਪਰ੍ਹੇ
ਤੂੰ ਰੱਬ ਤੋ ਪਰ੍ਹੇ ਬਸ਼ਰ ਤੋਂ ਪਰ੍ਹੇ

ਨਫ਼ਰਤ ਤੋਂ ਪਰ੍ਹੇ ਮੁਹੱਬਤ ਤੋਂ ਪਰ੍ਹੇ
ਸ਼ਿੱਦਤ ਤੋਂ ਪਰ੍ਹੇ ਉਲਫਤ ਤੋਂ ਪਰ੍ਹੇ

ਤੂੰ ਗੀਤ ਤੋਂ ਪਰ੍ਹੇ ਸੰਗੀਤ ਤੋਂ ਪਰ੍ਹੇ
ਤੂੰ ‘ਮੀਤ’ ਤੋਂ ਪਰ੍ਹੇ ‘ਮਲਕੀਤ’ ਤੋਂ ਪਰ੍ਹੇ

…………..✍️ ਮਲਕੀਤ ਮੀਤ

Previous articleਇੰਦਰਾਣੀ ਮੁਖਰਜੀ ਤੇ 39 ਹੋਰ ਕੈਦੀ ਕਰੋਨਾ ਪਾਜ਼ੇਟਿਵ
Next articleThe users of Artificial Intelligence have to be alert, aware and awake to face cybercrimes in digital India