ਤੂੰ ਸ਼ਹੀਦ ਭਗਤ ਸਿੰਘ ਦੀ ਸੋਚ ਤੋਂ ਸਿੱਖ

ਨਮਨਪ੍ਰੀਤ ਕੌਰ

(ਸਮਾਜ ਵੀਕਲੀ)

ਜੇ ਬਣਨਾ ਹੈ ਤੂੰ ਭਗਤ ਸਿੰਘ,
ਤਾਂ ਸੋਚ ਉਹਦੀ ਤੋਂ ਸਿੱਖ।
ਮਾਂ, ਭੈਣ ਦੀ ਇੱਜ਼ਤ ਤੂੰ ਕਰ ਲੈ,
ਮਨ ਦੇ ਵੈਰ ਤੂੰ ਪਾਸੇ ਧਰ ਲੈ,
ਕੁਰਬਾਨੀ ਵਾਲਾ ਜਜ਼ਬਾ ਤੂੰ ਭਰ ਲੈ,
ਦੇਸ਼ ਲਈ ਤੂੰ ਪਿਆਰ ਜਿੱਤ।
ਜੇ ਬਣਨਾ ਹੈ ਤੂੰ ਭਗਤ ਸਿੰਘ,
ਤਾਂ ਸੋਚ ਉਹਦੀ ਤੋਂ ਸਿੱਖ।
ਕਾਲੇ ਕਾਨੂੰਨ ਨੂੰ ਰੱਦ ਕਰਾਉਣਾ ,
ਧੀਆਂ,ਭੈਣਾਂ ਨੂੰ ਤੂੰ ਬਚਾਉਣਾ,
ਚਾਰੇ ਪਾਸੇ ਖ਼ੁਸ਼ਹਾਲੀ ਫੈਲਾਉਣਾ,
ਝੂਠ ਨੂੰ ਮਨ ‘ਚੋਂ ਕੱਢ ਤੂੰ ਸਿੱਟ।
ਜੇ ਬਣਨਾ ਹੈ ਤੂੰ ਭਗਤ ਸਿੰਘ,
ਤਾਂ ਸੋਚ ਉਹਦੀ ਤੋਂ ਸਿੱਖ।
ਭਗਤ ਸਿੰਘ ਵਾਂਗੂੰ ਪੱਗ ਤੂੰ ਬੰਨ੍ਹਦਾ,
ਉਹੋ ਜਿਹਾ ਪਹਿਰਾਵਾ ਤੂੰ ਕਰਦਾ,
ਜਦੋਂ ਤੂੰ ਉਹਦੀ ਸੋਚ ‘ਤੇ ਨਹੀਂ ਖੜਦਾ,
ਤੂੰ ਲੱਗਣਾ ਨਹੀਂ ਸਰਦਾਰ ਭਗਤ ਸਿੰਘ।
ਜੇ ਬਣਨਾ ਏਂ ਤੂੰ ਭਗਤ ਸਿੰਘ,
ਤਾਂ ਸੋਚ ਉਹਦੀ ਤੋਂ ਸਿੱਖ।
ਕੁਰਬਾਨੀ ਦੇਣ ਤੋਂ ਪਹਿਲਾਂ ਯੋਧਾ,
ਮੋੜ ਗਿਆ ਸੀ ਪੰਨੇ ਦਾ ਕੋਨਾ,
‘ਨਮਨ’ ਆਖੇ ਤੂੰ ਕਹਿ ਦੇ ਕਿਤਾਬ ਉਹ ਫਰੋਲਾ,
ਕਰਦੇ ਤੂੰ ਉਹਦੀ ਸੋਚ ਨੂੰ ਸਿੱਧ।
ਜੇ ਬਣਨਾ ਹੈ ਤੂੰ ਭਗਤ ਸਿੰਘ,
ਤਾਂ ਸੋਚ ਉਹਦੀ ਤੋਂ ਸਿੱਖ।
ਨਮਨਪ੍ਰੀਤ ਕੌਰ 
ਪਿੰਡ ਕਿਸ਼ਨਪੁਰਾ 
ਜ਼ਿਲ੍ਹਾ ਲੁਧਿਆਣਾ 
ਫੋਨ ਨੰਬਰ 9876172767
Previous articleਦਸੂਆ (ਅਸੁਰ) ਰਾਜਾ ਜਾਲਾਂਧਾਰ
Next article“ਮੁੜਿਆ ਭਗਤ ਸਿਆਂ….।”