ਤੂੰ ਮੈਨੂੰ ਪੜ੍ਹਿਆ ਹੀ ਨਹੀਂ 

-ਰਮਿੰਦਰ ਰੰਮੀ 
  ਬਾਹਰੀ ਸੁੰਦਰਤਾ , ਸੁੰਦਰਤਾ ਨਹੀਂ ਹੁੰਦੀ
  ਅਸਲੀ ਸੁੰਦਰਤਾ ਤੇ  ਦਿਲ ਦੀ ਹੁੰਦੀ ਹੈ
         ਜੋ ਕਿਸੇ ਨੂੰ ਉਦਾਸ ਦੇਖ
       ਆਪ ਉਦਾਸ ਹੋ ਜਾਏ
       ਕਿਸੇ ਦਾ ਦਰਦ ਦੇਖ ਆਪ
        ਦਰਦ ਨਾਲ ਤੜਪ ਉੱਠੇ
        ਤੂੰ ਉਸਦੇ ਪਲਕਾਂ ਪਿੱਛੇ ਹੰਝੂਆਂ ਨੂੰ
        ਮਹਿਸੂਸ ਕੀਤਾ ਕਦੀ
       ਉਸਨੂੰ ਦਰਦ ਵਿੱਚ ਦੇਖ
       ਤੈਨੂੰ ਦਰਦ ਮਹਿਸੂਸ ਹੋਇਆ ਕਦੀ
        ਤੂੰ ਉਸਦੀ ਖ਼ਾਮੋਸ਼ੀ ਤੇ ਉਦਾਸੀ ਨੂੰ
             ਪੜ੍ਹਿਆ ਕਦੀ
            ਤੂੰ ਉਸਦੀ ਦਰਦੀਲੀ ਮੁਸਕਰਾਹਟ ਨੂੰ
            ਪਹਿਚਾਨਣ ਦਾ ਯਤਨ ਕੀਤਾ ਕਦੀ
           ਤੂੰ ਉਸਦੇ ਹਾਰ ਸ਼ਿੰਗਾਰ ਪਿੱਛੇ
             ਛੁਪੇ ਦਰਦ ਨੂੰ ਮਹਿਸੂਸ ਕੀਤਾ ਕਦੀ
            ਨਾ ਜਾਣੈ ਆਪਣੇ ਮੇਕਪ ਦੀ ਤਹਿ ਨੀਚੇ
              ਅਣਗਿਣਤ ਤਹਿਆਂ ਆਪਣੇ
            ਦਰਦ ਦੀਆਂ ਛੁਪਾਈ ਬੈਠੀ ਹੈ ਉਹ
             ਜੇ ਤੂੰ ਉਸਦਾ ਅੰਦਰਲਾ ਹੀ ਨਹੀਂ ਪੜ੍ਹਿਆ
              ਤਾਂ ਕੀ ਜਾਣਦਾ ਹੈ ਉਸ ਬਾਰੇ
                ਇਸੇ ਲਈ ਕਹਿੰਦੀ ਹਾਂ ਕਿ
                 ਤੂੰ ਮੈਨੂੰ ਪੜ੍ਹਿਆ ਹੀ ਨਹੀਂ
                  ਮੈਨੂੰ ਪੜ੍ਹਿਆ ਹੁੰਦਾ ਤੇ ਤੂੰ ਵੀ
                  ਗੁਆਚ ਨਾ ਗਿਆ ਹੁੰਦਾ ਕਿਤੇ
                      ਤੂੰ ਮੈਨੂੰ ਪੜ੍ਹਿਆ ਹੀ ਨਹੀਂ
                       ਹਾਂ ਤੂੰ ਮੈਨੂੰ ਪੜ੍ਹਿਆ ਹੀ ਨਹੀਂ ।
Previous articleਸੋਕਾ ਤੇ ਡੋਬਾ
Next articleਸਿੰਗਲ ਟਰੈਕ “ਹਾਰ ਤੇ ਸ਼ਿੰਗਾਰ” ਦੀ ਰਿਕਾਰਡਿੰਗ ਹੋਈ ਸ਼ੁਰੂ