ਤੁਰਕੀ ਦੀ ਕਿਸ਼ਤੀ ਯੂਨਾਨ ਦੇ ਬੇੜੇ ਨਾਲ ਟਕਰਾਈ, 5 ਲਾਪਤਾ

ਅੰਕਾਰਾ (ਸਮਾਜ ਵੀਕਲੀ) : ਤੁਰਕੀ ਦੀ ਇੱਕ ਮੱਛੀਆਂ ਫੜਨ ਵਾਲੀ ਕਿਸ਼ਤੀ ਤੁਰਕੀ ਦੇ ਭੂਮੱਧ ਸਾਗਰ ਤੱਟ ’ਤੇ ਯੂਨਾਨ ਦੇ ਝੰਡੇ ਵਾਲੇ ਇੱਕ ਬੇੜੇ ਨਾਲ ਟਕਰਾਉਣ ਕਾਰਨ ਪਲਟ ਗਈ। ਤੁਰਕੀ ਦੀ ਸਰਕਾਰੀ ਖ਼ਬਰ ਏਜੰਸੀ ਦੀ ਰਿਪੋਰਟ ਮੁਤਾਬਕ ਹਾਦਸੇ ਮਗਰੋਂ 5 ਲੋਕ ਲਾਪਤਾ ਦੱਸੇ ਜਾ ਰਹੇ ਹਨ। ਦਿ ਤੁਰਕਿਸ਼ ਕੋਸਟ ਨੇ ਦੱਸਿਆ ਕਿ ਕਿਸ਼ਤੀ ’ਚ ਸਵਾਰ 5 ਲੋਕਾਂ ਨੂੰ ਲੱਭਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਤੜਕੇ ਵਾਪਰੇ ਇਸ ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।

Previous articleਬਹਿਰੀਨ ਦੇ ਸਭ ਤੋਂ ਵੱਧ ਸਮਾਂ ਪ੍ਰਧਾਨ ਮੰਤਰੀ ਰਹੇ ਪ੍ਰਿੰਸ ਖ਼ਲੀਫ਼ਾ ਦਾ ਦੇਹਾਂਤ
Next articleਇੰਡੀਅਨ ਓਵਰਸੀਜ ਕਾਂਗਰਸ ਦੇ ਦਿਗਜ ਨੇਤਾ ਸ੍ਰੀ ਰਾਹੁਲ ਗਾਂਧੀ 2024 ਵਿੱਚ ਹੋਣਗੇ ਭਾਰਤ ਦੇ ਪ੍ਰਧਾਨ ਮੰਤਰੀ ,ਸ੍ਰੀ ਰਾਜੀਵ ਬੇਰੀ ਤੇ ਸ੍ਰੀ ਰਾਜ ਸ਼ਰਮਾ