ਵਾਸ਼ਿੰਗਟਨ (ਸਮਾਜਵੀਕਲੀ) : ਅਮਰੀਕਾ ਨੇ ਤਿੱਬਤ ’ਚ ਵਿਦੇਸ਼ੀਆਂ ਦੀ ਪਹੁੰਚ ਰੋਕਣ ’ਤੇ ਚੀਨ ਦੇ ਸੀਨੀਅਰ ਅਧਿਕਾਰੀਆਂ ’ਤੇ ਨਵੀਆਂ ਵੀਜ਼ਾ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਤਿੱਬਤੀ ਲੋਕਾਂ ਦੀ ‘ਅਰਥ ਭਰਪੂਰ ਖੁਦਮੁਖਤਿਆਰੀ’ ਪ੍ਰਤੀ ਹਮਾਇਤ ਦੁਹਰਾਈ ਹੈ। ਇਹ ਵਾਸ਼ਿੰਗਟਨ ਤੇ ਪੇਈਚਿੰਗ ਵਿਚਕਾਰ ਪਹਿਲਾਂ ਤੋਂ ਤਣਾਅਪੂਰਨ ਚੱਲ ਰਹੇ ਸਬੰਧਾਂ ’ਚ ਕੁੜੱਤਣ ਵਧਾਉਣ ਦਾ ਇਕ ਹੋਰ ਕਾਰਨ ਬਣ ਸਕਦਾ ਹੈ। ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਉਹ ਤਿੱਬਤ ’ਚ ਅਮਰੀਕੀ ਲੋਕਾਂ ਦੇ ਦਾਖ਼ਲੇ ਸਬੰਧੀ ਕਾਨੂੰਨ ਤਹਿਤ ਚੀਨੀ ਕਮਿਊਨਿਸਟ ਪਾਰਟੀ ਦੇ ਕੁਝ ਅਫ਼ਸਰਾਂ ਖਿਲਾਫ਼ ਕਾਰਵਾਈ ਕਰ ਰਹੇ ਹਨ। ਪੌਂਪੀਓ ਨੇ ਟਵੀਟ ਕਰਕੇ ਕਿਹਾ ਕਿ ਚੀਨ ਅਮਰੀਕੀ ਸਫ਼ੀਰਾਂ, ਅਧਿਕਾਰੀਆਂ, ਪੱਤਰਕਾਰਾਂ ਤੇ ਸੈਰ ਸਪਾਟੇ ਲਈ ਆਉਣ ਵਾਲੇ ਲੋਕਾਂ ਨੂੰ ਜਾਣ-ਬੁੱਝ ਕੇ ਰੋਕਦਾ ਆ ਰਿਹਾ ਹੈ।
HOME ਤਿੱਬਤ ਦੇ ਮੁੱਦੇ ’ਤੇ ਅਮਰੀਕਾ ਨੇ ਚੀਨ ਉਤੇ ਨਵੀਆਂ ਵੀਜ਼ਾ ਪਾਬੰਦੀਆਂ ਲਗਾਈਆਂ