ਤਿੰਨ ਹੋਰ ਰਾਫ਼ਾਲ ਲੜਾਕੂ ਜਹਾਜ਼ ਭਾਰਤ ਪੁੱਜੇ

ਨਵੀਂ ਦਿੱਲੀ (ਸਮਾਜ ਵੀਕਲੀ) : ਫਰਾਂਸ ਤੋਂ ਤਿੰਨ ਹੋਰ ਰਾਫ਼ਾਲ ਲੜਾਕੂ ਜੈੱਟਾਂ ਦਾ ਦੂਜਾ ਬੈਚ ਭਾਰਤ ਪੁੱਜ ਗਿਆ ਹੈ। ਭਾਰਤੀ ਹਵਾਈ ਸੈਨਾ ਨੇ ਅੱਜ ਸ਼ਾਮੀਂ ਇਕ ਟਵੀਟ ’ਚ ਇਸ ਦੀ ਪੁਸ਼ਟੀ ਕੀਤੀ ਹੈ। ਤਿੰਨੇ ਰਾਫ਼ਾਲ ਫਰਾਂਸ ਤੋਂ ਉਡਾਣ ਭਰਨ ਮਗਰੋਂ ਰਸਤੇ ’ਚ ਬਿਨਾਂ ਕਿਸੇ ਠਹਿਰਾਅ ਦੇ ਭਾਰਤ ਪੁੱਜੇ ਹਨ। ਉਂਜ ਦੂਜੇ ਬੈਚ ਵਿੱਚ ਚਾਰ ਰਾਫ਼ਾਲ ਜੈੱਟਾਂ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ ਪੰਜ ਰਾਫ਼ਾਲ ਜੈੱਟਾਂ ਦਾ ਪਹਿਲਾ ਬੈਚ 29 ਜੁਲਾਈ ਨੂੰ ਭਾਰਤ ਪੁੱਜਾ ਸੀ, ਜਿਨ੍ਹਾਂ ਨੂੰ ਅੰਬਾਲਾ ਛਾਉਣੀ ਸਥਿਤ ਭਾਰਤੀ ਹਵਾਈ ਸੈਨਾ ਦੇ ਬੇਸ ’ਤੇ ਤਾਇਨਾਤ ਕੀਤਾ ਗਿਆ ਹੈ। ਭਾਰਤ ਨੇ ਚਾਰ ਸਾਲ ਪਹਿਲਾਂ ਫਰਾਂਸ ਨਾਲ 36 ਰਾਫ਼ਾਲ ਜੰਗੀ ਜਹਾਜ਼ਾਂ ਦੀ ਖਰੀਦ ਲਈ 59000 ਕਰੋੜ ਰੁਪੲੇ ਦਾ ਕਰਾਰ ਕੀਤਾ ਸੀ।

Previous articleਕੈਪਟਨ ਨੇ ਜਾਂਚ ਏਜੰਸੀਆਂ ਵੱਲੋਂ ਭੇਜੇ ਨੋਟਿਸਾਂ ’ਤੇ ਸਵਾਲ ਉਠਾਏ
Next articleਮਹਿਲਾ ਟੀ20 ਚੈਲੇਂਜ: ਵੈਲੋਸਿਟੀ ਨੇ ਰੋਮਾਂਚਕ ਮੁਕਾਬਲੇ ’ਚ ਸੁਪਰਨੋਵਾਸ ਨੂੰ ਹਰਾਇਆ