ਨਵੀਂ ਦਿੱਲੀ(ਸਮਾਜਵੀਕਲੀ) : ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਅਸਲ ਕੰਟਰੋਲ ਰੇਖਾ ’ਤੇ ਜਾਰੀ ਤਲਖੀ ਦਰਮਿਅਨ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਆਪਣੇ ਚੀਨੀ ਤੇ ਰੂਸੀ ਹਮਰੁਤਬਾਵਾਂ ਨਾਲ ਡਿਜੀਟਲ ਮਾਧਿਅਮ ਜ਼ਰੀੲੇ 22 ਜੂਨ ਨੂੰ ਹੋਣ ਵਾਲੀ ਤਿੰਨ ਧਿਰੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਕੂਟਨੀਤਕ ਸੂਤਰਾਂ ਨੇ ਕਿਹਾ ਕਿ ਰੂਸ ਦੀ ਪਹਿਲਕਦਮੀ ਨਾਲ ਵਿਉਂਤੀ ਇਸ ਮੀਟਿੰਗ ਵਿੱਚ ਕੋਵਿਡ-19 ਮਹਾਮਾਰੀ ਨਾਲ ਸਾਂਝੇ ਰੂਪ ਵਿੱਚ ਨਜਿੱਠਣ ਦੇ ਤੌਰ ਤਰੀਕਿਆਂ ਤੇ ਸੁਰੱਖਿਆ ਸਬੰਧੀ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਭਾਰਤ ਤੇ ਚੀਨ ਵਿੱਚ ਜਾਰੀ ਤਲਖੀ ’ਤੇ ਚਰਚਾ ਹੋਵੇ, ਅਜਿਹੀ ਕੋਈ ਉਮੀਦ ਨਹੀਂ ਹੈ।
HOME ਤਿੰਨ ਧਿਰੀ ਮੀਟਿੰਗ ’ਚ ਸ਼ਾਮਲ ਹੋਣਗੇ ਜੈਸ਼ੰਕਰ