ਤਿੰਨ ਦੰਦੀ ਰਾਜਨੀਤੀ ਦੰਡ, ਦੰਗੇ, ਦੰਗਈ

-ਸ. ਦਲਵਿੰਦਰ ਸਿੰਘ ਘੁੰਮਣ
+33630073111
ਨਫਰਤ ਦੀ ਅੱਗ ਬਹੁਤ ਭਿਆਨਕ ਨਤੀਜੇ ਪੇਸ਼ ਕਰਦੀ ਹੈ ਪਸ਼ੂਆਂ ਵਿੱਚ, ਜਾਨਵਰਾਂ ਵਿੱਚ, ਪੰਛੀਆਂ ਵਿੱਚ ਵੀ ਨਫਰਤ ਦੇ ਤੱਤ ਮਿਲਦੇ ਹਨ। ਪਰ ਇਨਸਾਨ ਵਿਧੀਬੰਦ ਤਰੀਕੇ ਇਸਤੇਮਾਲ ਕਰਦਾ ਹੈ। ਨਫਰਤ ਦੀ ਘਾਣੀ ਵਿੱਚ ਫਸਿਆ ਵਿਅਕਤੀ ਆਪਣੀ ਹੋਸ਼, ਸੁਧ ਬੁੱਧ, ਨਫਾ, ਨੁਕਸਾਨ ਤੋ ਹੀਣਾਂ ਹੋ ਜਾਂਦਾ ਹੈ। ਨਫਰਤ ਕਿਸੇ ਇਕ ਵਿਅਕਤੀ, ਇਕ ਕੌਮ, ਇਕ ਦੇਸ਼ ਵਿਰੁੱਧ ਹੋ ਸਕਦੀ ਹੈ। ਇਕ ਫੌਜੀ ਨੌਜਵਾਨ ਪਹਿਲੀ ਸੰਸਾਰ ਜੰਗ ਵਿੱਚ ਆਪਣੀ ਕੌਮ ਅਤੇ ਦੇਸ਼ ਵਲੋਂ ਆਖਰੀ ਖੁਨ ਦੇ ਕਤਰਾ ਵਹਾਉਣ ਤੱਕ ਲੜਿਆ। ਪਰ ਉਸ ਨੂੰ ਬਹੁਤ ਭਾਰੀ ਦੁੱਖ ਹੋਇਆ ਕਿ ਉਸ ਦੀ ਕੌਮ ਅਤੇ ਦੇਸ਼ ਦੀ ਹਾਰ ਹੋਈ ਹੈ। ਬਦਲਾ ਲੈਣ ਲਈ ਨਫ਼ਰਤ ਬਿਰਤੀ ਭਾਰੂ ਹੋ ਗਈ। ਆਪਣੇ ਆਗੂਆਂ ਦੀਆਂ ਮਾੜੀ ਨੀਤੀ ਦਾ ਗੁੱਸਾ ਲੋਕਾਂ ਵਿਚ ਉਭਾਰਨਾ ਸੁਰੂ ਕੀਤਾ। ਲੋਕਾਂ ਨੂੰ ਇਹ ਦੱਸਣ ਵਿਚ ਕਾਮਯਾਬ ਹੋ ਗਿਆ ਕਿ ਉਹੀ ਦੇਸ਼ ਨੂੰ ਸਹੀ ਦਿਸ਼ਾ ਦੇ ਸਕਦਾ ਹੈ। ਲੋਕਾਂ ਨੂੰ ਇਕ ਨਸਲ ਦੇ ਵਿਰੋਧ ਵਿਚ ਨਫਰਤ ਨੂੰ ਉਭਾਰਿਆ।  ਪਹਿਲੀ ਵਾਰੀ ਹਿੱਸੇਦਾਰੀ ਦੀ ਸਰਕਾਰ ਵਿਚ ਮੁੱਖੀ ਬਣਿਆਂ ਅਤੇ ਆਪਣੀ ਵਿਅਕਤੀਗਤ ਨਫਰਤ ਨਾਲ ਦੁਨੀਆਂ ਨੂੰ ਦੂਸਰੀ ਸੰਸਾਰ ਜੰਗ ਦੇਣ ਦਾ ਕਾਰਨ ਬਣਿਆ ਜਿਸ ਨਾਲ ਦੁਨੀਆਂ ਦਾ ਵੱਡਾ ਹਿੱਸਾ ਬਰਬਾਦ ਹੋਇਆ। ਲੱਖਾ ਲੋਕਾਂ ਦੀ ਜਾਨਾਂ ਗਈਆਂ। ਉਹ ਸੀ ” ਰਾਸਟਰਵਾਦੀ ਜਰਮਨ ਨਾਜੀ ਪਾਰਟੀ ” ਦਾ ਹਿਟਲਰ। ਅੱਜ ਤੱਕ ਦੀ ਨਫਰਤ ਦੀ ਰਾਜਨੀਤੀ ਦੀ ਉਦਾਹਰਨ ਬਣਿਆਂ।
ਆਦਿ ਯੁੱਗ ਤੋ ਨਸਲਾਂ, ਕੌਮਾਂ, ਧਰਮਾਂ ਦੀ ਆਪਸੀ ਨਫਰਤ ਵਿਚ ਇੰਨੇ ਲੋਕ ਮਾਰੇ ਗਏ ਜਿੰਨੇ ਲੋਕ ਸ਼ਾਇਦ ਦੇਸ਼ਾਂ ਦੀਆਂ ਆਪਸੀ ਸਿੱਧੀਆਂ ਜੰਗਾਂ ਵਿਚ ਮਾਰੇ ਗਏ ਹੋਣ !।
ਭਾਰਤੀ ਰਾਜਨੀਤੀ ਵਿੱਚ ਅੱਜ ਹਿਟਲਰੀ ਸੋਚ ਦੇ ਅੰਸ਼ ਵਿਖਾਈ ਦਿੰਦੇ ਹਨ। ਸੱਤਾ ਪ੍ਰਾਪਤੀ ਲਈ ਵੱਖ ਵੱਖ ਤਰ੍ਹਾਂ ਦੀਆਂ ਨਫਰਤੀ ਖੇਡਾਂ ਖੇਡੀਆਂ ਜਾ ਰਹੀਆਂ ਹਨ। ਅਪਰਾਧਿਕ ਸਿਆਸਤ ਦਾ ਬੋਲ ਬਾਲਾ ਹੈ। ਭਾਰਤ ਵਿਚਲੀ ਰਾਜਨੀਤੀ ਦੇ ਅੰਗਰੇਜੀ ਸਾਮਰਾਜ ਦੇ ਖਤਮ ਹੋਣ ਤੋ ਬਾਅਦ ਆਪਣੇ ਪੈਰੀਂ ਖੜ੍ਹੇ ਹੋਣ ਕੇ ਦੁਨੀਆਂ ਵਿਚਲੀਆਂ ਸਥਿਤੀਆਂ ਦੇ ਬਰਾਬਰ ਹੋਣ ਨਾਲੋਂ ਧਰਮ ਦੀ ਵੰਡ ਦੇ ਅਧਾਰਿਤ ਸਿਆਸਤ ਕੇਂਦਰਿਤ ਹੋ ਗਈ। ਸੰਤਾਲੀ ਵਿਚ ਦੋ ਦੇਸ਼ਾਂ ਦੀ ਨਫਰਤ ਹੀ ਹਜ਼ਾਰਾ ਲੋਕਾਂ ਦੀ ਮੌਤ ਦਾ ਕਾਰਨ ਬਣਿਆ। ਇਹ ਸਹਿਜ ਲੱਗਦੀ ਵੰਡ ਵਿਚ ਦੋ ਕੌਮਾਂ ਨੇ ਵੱਡਾ ਸਾਜਿਸ਼ੀ ਕਹਿਰ ਹੰਢਾਇਆ। ਪਰਦੇ ਪਿੱਛੇ ਰਹਿ ਵੰਡ ਦੀ ਜਿੰਮੇਵਾਰੀ ਅੱਡ ਹੋਈ ਧਿਰ ਸਿਰ ਭੰਨਣ ਵਿਚ ਕਾਮਯਾਬੀ ਲਈ। ਪਿਛਲੇ ਇਕ ਦਹਾਕੇ ਤੋ ਵੱਡੀ ਪੱਧਰ ਤੇ ਰਾਜਨੀਤੀ ਵਿਚ ਅਪਰਾਧੀ ਲੋਕਾਂ ਦਾ ਪੈਸਾ, ਡਰ ਭੈਅ ਨਾਲ ਚੁਣੇ ਜਾਣਾ ਹਿਟਲਰ ਦੇ ਸਮੇਂ ਵੱਲ ਵੱਧਦਾ ਨਜ਼ਰ ਪੈਂਦਾ ਹੈ। ਇਕ ਕੱਟੜ ਸੰਘ ਦੀ ਨਫਰਤੀ ਚਾਲਾਂ ਦੀ ਗ੍ਰਿਫਤ ਵਿਚ ਆਇਆ ਭਾਰਤ ਦੁਨੀਆਂ ਨਾਲੋ ਟੁੱਟਦਾ ਜਾ ਰਿਹਾ ਹੈ। ਮਨੁੱਖੀ ਅਧਿਕਾਰਾਂ ਦੀ ਘਾਣ ਦੀ ਹਰ ਰੋਜ਼ ਦੀਆਂ ਮਿਸਾਲੀ ਉਦਾਹਰਣਾ ਮਿਲਦੀਆਂ ਹਨ। ਅੱਜ ਭਾਰਤ ਵਿਚਲੀ ਸਿਆਸਤ ਵਿਚ ਜੋ ਵੀ ਲੀਡਰ ਜਾ ਪਾਰਟੀ ਘੱਟ ਗਿਣਤੀਆਂ ਉਪਰ ਵੱਧ ਤੋਂ ਵੱਧ ਨਫਰਤ ਪੈਦਾ ਕਰਦਾ ਹੈ ਉਹ ਕੇਂਦਰੀ ਸਿਆਸਤ ਦੀ ਕੁਰਸੀ ਨੂੰ ਹੱਥ ਪਾ ਲੈਂਦਾ ਹੈ। ਜਿਸ ਨੌਜਵਾਨੀ ਨੇ ਦੇਸ਼ ਦੀ ਵਾਗਡੋਰ ਸੰਭਾਲਣੀ ਸੀ ਉਹ ਬੇਰੁਜ਼ਗਾਰੀ ਦਾ ਮਾਰਿਆ ਹੱਥ ਵਿੱਚ ਮਾਰੂ ਹਥਿਆਰ ਅਤੇ ਮਨ ਵਿੱਚ ਨਫਰਤੀ ਕੌਹੜ ਭਰੀ ਬੈਠਾ ਹੈ। ਭਾਰਤੀ ਆਰਥਿਕਤਾ ਗੋਡਿਆਂ ਭਾਰ ਹੋ ਗਈ ਹੈ।
 ਉੰਨੀ ਸੋ ਚੁਰਾਸੀ ਵਿਚ ਸਿੱਖਾਂ ਦੀ ਤਿੰਨ ਦਿਨਾਂ ਨਸਲਕੁਸ਼ੀ ਭਾਰਤ ਵਿਚ ਪਹਿਲੀ ਸਰਕਾਰੀ ਸਰਪ੍ਰਸਤੀ ਹੇਠ ਹੋਈ। ਜਿਸ ਵਿਚ ਹਜਾਰਾਂ ਸਿੱਖਾਂ ਨੂੰ ਹਰ ਥਾਂ ਕੋਹ ਕੋਹ ਕੇ ਮਾਰਿਆ ਗਿਆ। ਦੋ ਹਜਾਰ ਦੋ ਵਿਚ ਮੁਸਲਮਾਨਾਂ ਦੀ ਵੀ ਤਿੰਨ ਦਿਨਾਂ ਨਸਲਕੁਸ਼ੀ ਵਿਚ ਚਿੱਟੇ ਦਿਨ ਸਿਆਸਤਦਾਨਾਂ ਦੀ ਸਮੂਲੀਅਤ ਵਿਖਾਈ ਦਿੱਤੀ। ਅਗਰ ਇਹ ਸਭ ਨੂੰ ਇੰਨਸਾਫ ਮਿਲੀਆਂ ਹੁੰਦਾ ਤਾਂ ਅੱਜ ਦਿੱਲੀ ਵਿੱਚ ਫਿਰ ਤਿੰਨ ਦਿਨਾਂ ਮੁਸਲਮਾਨਾਂ ਖਿਲਾਫ ਨਫਰਤੀ ਕਹਿਰ ਨਾ ਵਰਤਦਾ। ਇਹ ਕਿਹੜੀਆਂ ਤਾਕਤਾਂ ਹਨ ਜਿਹਨਾਂ ਨੂੰ ਤਿੰਨ ਦਿਨਾਂ ਦੀ ਖੁੱਲ ਦਿੱਤੀ ਜਾਂਦੀ ਹੈ ਪੈਸੇ, ਰਾੜਾਂ, ਕੈਮੀਕਲ ਪਾਊਡਰ, ਟਾਇਰ, ਤੇਲ ਆਦਿ ਕਿਹੜੇ ਸਾਧਨਾਂ ਰਾਹੀਂ ਪਹੁੰਚਦਾ ਹੈ। ਹਰ ਵਾਰ ਨਿਸ਼ਾਨੇ ਦੀ ਨਿਸ਼ਾਨ ਦੇਹੀ ਵੀ ਪਹਿਲਾਂ ਹੀ ਹੋਈ ਹੁੰਦੀ ਹੈ।  ਦੁਕਾਨਾਂ, ਮਕਾਨ, ਧਾਰਮਿਕ ਅਸਥਾਨਾਂ ਅਤੇ ਲੋਕਾਂ ਦੀ ਸਾੜ ਫੂਕ ਕਰਕੇ ਦਹਿਸ਼ਤ ਪਾਈ ਜਾਂਦੀ ਹੈ। ਹਰ ਵਾਰ ਇਕੋ ਵਰਗਾ ਨਾਹਰਾ ਦਿੱਤਾ ਜਾਦਾ ਹੈ। ” ਮਾਰੋ ਸਰਦਾਰੋਂ ਕੋ, ਹਮਾਰੀ ਮਾ ਕੋ ਮਾਰਾ ਹੈ “। ” ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ “।  ਇਸ ਤਰ੍ਹਾਂ ਦੰਗਿਆਂ ਦਾ ਨਾਂ ਦੇਣਾ ਹੀ ਸੋਚੀ ਸਮਝੀ ਸਾਜ਼ਿਸ਼ ਹੈ। ਮੀਡੀਏ ਦਾ ਵੱਡਾ ਹਿੱਸਾ ਦੰਗਿਆਂ ਦਾ ਰੂਪ ਪੇਸ਼ ਕਰਦਾ ਹੈ। ਜਦ ਕਿ ਹਰ ਵਾਰ ਇਕ ਵੱਡੀ ਧਿਰ ਦੀ ਇਕ ਪਾਸੜ  ਸਮੂਲੀਅਤ ਦੀ ਗਲ ਸਾਹਮਣੇ ਆਉਂਦੀ ਹੈ। ਉਹ ਜੋ ਵੀ ਜੁਰਮ ਕਰਨ ਉਸ ਦੀ ਕੋਈ ਤਫਤੀਸ਼ ਨਹੀਂ ਹੁੰਦੀ। ਵਕੀਲ ਸਿਰਫ ਖਾਨਾਂ ਪੂਰਤੀ ਲਈ ਖੜੇ ਹੁੰਦੇ ਹਨ ਭਾਵੇਂ ਮੁਜ਼ਰਮਾਂ ਤੇ ਉਂਗਲ ਵੀ ਰੱਖੋ। ਸਭ ” ਤਮਾਸ਼ਾ ਏ ਨਿਆਂ ” ਹੈ। ਕਿਸੇ ਜੁਰਮ ਦੇ ਦੰਡ ਦਾ ਭੈਅ ਨਾ ਪੈਦਾ ਕਰਨਾ ਜਾਂ ਸਗੋਂ ਸਰਕਾਰਾਂ ਦਾ ਦੰਗਈਆਂ ਨਾਲ ਖੜ੍ਹੇ ਹੋਣਾ ਮਨੁੱਖਤਾ ਵਿਰੋਧੀ ਹੈ। ਇਸੇ ਕਰਕੇ ਭਾਰਤ ਦੇ ਕਈ ਲੀਡਰਾਂ ਨੂੰ ਆਪਣੀ ਨਫਰਤੀ ਰਾਜਨੀਤੀ ਦਾ ਸਿਕਾਰ ਹੋ ਕੇ ਜਾਨ ਤੋ ਹੱਥ ਧੋਣੇ ਪਏ। ਬੀਜਿਆ ਬੀਜ, ਵੱਢਣ ਵੇਲੇ ਉਹੀ ਫਲ ਦਿੰਦਾ  ਹੈ। ਇੰਨਸਾਫ ਲਈ ਇਕੱਠੇ ਹੋਣਾ ਦੇਸ਼ ਧਰੋਹੀ ਕਿਹ ਭੰਡਿਆ ਜਾਂਦਾ ਹੈ। ਲੇਖਕਾ, ਅਦਾਕਾਰਾਂ, ਵਿਦਵਾਨਾਂ, ਚਿੰਤਕਾਂ, ਸਨਮਾਨਿਤ ਸਖਸ਼ੀਅਤਾਂ ਦੁਆਰਾ ਉਠਾਈ ਅਵਾਜ਼ ਨੂੰ ਕਿਸੇ ਪਾਰਟੀ ਜਾਂ ਮਜ਼ਹਬ ਹਿਮਾਇਤੀ ਕਿਹਾ ਜਾਦਾ ਹੈ। ਦੰਡ ਦਾ ਨਾ ਤਹਿ ਹੋਣਾ, ਦੰਗਿਆਂ ਨੂੰ ਜਨਮ ਦੇੇਂਦਾ ਹੈ ਤਾਂ ਹੀ ਦੰਗਈ ਜੇਲ੍ਹਾਂ ਵਿਚ ਨਾ ਹੋ ਕੇ ਨਿਆਂ ਨੂੰ ਚਿੜਾ ਰਹੇ ਹਨ।
Previous articleTotal coronavirus cases rise to 285 in India, 231 active
Next articleਸ: ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਤੋਂ ਪੇ੍ਰਰਣਾ ਲੈਣ ਦੀ ਲੋੜ