ਤਿਉਹਾਰਾਂ ਵਿੱਚ ਮਿਲਾਵਟੀ ਚੀਜ਼ਾਂ ਦਾ ਬੋਲਬਾਲਾ

(ਸਮਾਜ ਵੀਕਲੀ)

ਭਾਰਤ 15 ਅਗਸਤ 1947 ਨੂੰ ਅਜ਼ਾਦ ਹੋਇਆ ਤੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ। ਆਜ਼ਾਦੀ ਦੇ ਇੰਨੇ ਵਰ੍ਹੇ ਬਾਅਦ ਵੀ ਅੱਜ ਦੇਸ਼ ਵਾਸੀ ਕਈ ਤਰਾਂ ਦੀਆਂ ਚੂਣੋਤਿਆਂ ਨਾਲ ਜੂਝ ਰਹੇ ਹਨ। ਅੱਜ ਮਿਲਾਵਟ ਦਾ ਕਾਰੋਬਾਰ ਸਿਖਰਾਂ ਤੇ ਹੋ ਰਿਹਾ ਹੈ। ਚਾਹੇ ਉਹ ਕੋਈ ਵੀ ਚੀਜ਼ ਲੈ ਲਵੋ ਖਾਣ-ਪੀਣ ਦੀ ਪਹਿਨਣ ਦੀ, ਘਰੇਲੂ ਸਮਾਨ ਦੀ ਹਰ ਚੀਜ਼ ਵਿਚ ਮਿਲਾਵਟ ਹੋ ਰਹੀ ਹੈ। ਜਦੋਂ ਤਿਉਹਾਰਾਂ ਦਾ ਸੀਜ਼ਨ ਹੁੰਦਾ ਹੈ ਤਾਂ ਇਹ ਮਿਲਾਵਟ ਪੂਰੀ ਸਿੱਖਰਾਂ ਤੇ ਹੁੰਦੀ ਹੈ।

ਜਿਵੇਂ ਹੀ ਚੈਤ , ਅੱਸੂ ਦੇ ਨੌਰਾਤੇ ਸ਼ੁਰੂ ਹੁੰਦੇ ਹਨ, ਤਾਂ ਲੋਕਾਂ ਦੇ ਚਿਹਰੇ ਤੇ ਰੌਣਕ ਆ ਜਾਂਦੀ ਹੈ। ਬਜ਼ਾਰਾਂ ਵਿੱਚ ਚਹਿਲ-ਪਹਿਲ ਸ਼ੁਰੂ ਹੋ ਜਾਂਦੀ ਹੈ। ਲੋਕ ਤਿਉਹਾਰਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖ਼ਰੀਦਦੇ ਹਨ। ਕੋਈ ਆਪਣੇ ਘਰ ਨਵਾਂ ਫਰਨੀਚਰ ਲੈ ਕੇ ਆਉਂਦਾ ਹੈ, ਤੇ ਕੋਈ ਆਪਣੇ ਘਰ ਸਟੀਲ ਦੇ ਨਵੇ ਭਾਂਡੇ ਲੈ ਕੇ ਆਉਂਦਾ ਹੈ। ਲੋਕ ਤਿਉਹਾਰਾਂ ਦੇ ਸੀਜ਼ਨ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਖਰੀਦਦਾਰੀ ਕਰਦੇ ਹਨ। ਅਤੇ ਤਿਉਹਾਰਾਂ ਦੇ ਸੀਜ਼ਨ ਵਿੱਚ ਬਹੁਤ ਕੁਝ ਸਮਾਨ ਸਸਤਾ ਵਿਕਦਾ ਹੈ। ਜਿਹੜੇ ਦੁਕਾਨਦਾਰਾਂ ਦਾ ਸਮਾਨ ਸਾਰਾ ਸਾਲ ਨਹੀ ਵਿਕਦਾ ਹੈ, ਤਿਉਹਾਰਾਂ ਦੇ ਸੀਜਨ ਦਾ ਫਾਇਦਾ ਚੁੱਕ ਲੈਂਦੇ ਹਨ। ਤੇ ਘਟੀਆ ਸਮਾਨ ਸਸਤੇ ਰੇਟਾਂ ਤੇ ਵੇਚ ਦਿੰਦੇ ਹਨ। ਸਸਤਾ ਦੇਖ ਕੇ ਗਾਹਕ ਲੁੱਟਿਆਂ ਜਾਂਦਾ ਹੈ।ਪਰ ਅੱਜ ਦੇ ਸਮੇਂ ਵਿੱਚ ਮਹਿੰਗਾਈ ਬਹੁਤ ਵੱਧ ਗਈ ਹੈ।

ਭਾਰਤ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਹੁਣ ਕਰੋਨਾ ਮਹਾਮਾਰੀ ਕਾਰਨ ਆਰਥਿਕਤਾ ਡਗਮਗਾ ਗਈ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਮਿਲਾਵਟੀ ਸਮਾਨ ਬਹੁਤ ਵਿਕਦਾ ਹੈ। ਅੱਜ ਕੱਲ ਤਾਂ ਕੱਪੜੇ ਵੀ ਬਹੁਤ ਸਮਾਂ ਨਹੀਂ ਕੱਢਦੇ।ਤੁਸੀਂ ਮਾਲ ਵਿੱਚ ਚਲੇ ਜਾਓ,ਇੱਕ ਕਮੀਜ ਨਾਲ ਦੋ ਕਮੀਜ਼ ਮੁਫ਼ਤ ਦੀ ਆਫਰ ਹੁੰਦੀ ਹੈ । ਅਜਿਹੇ ਕੱਪੜੇ ਤਾਂ ਦੋ ਮਹੀਨੇ ਵੀ ਨਹੀਂ ਕੱਢਦੇ।ਦੁਕਾਨਦਾਰ ਤਿਉਹਾਰਾਂ ਦੇ ਸੀਜ਼ਨ ਵਿੱਚ ਆਪਣਾ ਘਟੀਆ ਅਤੇ ਪੁਰਾਣਾ ਮਾਲ ਕਢਦੇ ਹਨ। ਤੇ ਉਸ ਸਾਮਾਨ ਤੇ ਛੂਟ ਦਿੰਦੇ ਹਨ। ਲੋਕ ਸਸਤਾ ਦੇਖ ਕੇ ਉਹ ਨਕਲੀ ਸਮਾਨ ਖਰੀਦ ਲੈਂਦੇ ਹਨ।ਜੋ ਕਿ ਕੁਝ ਮਹੀਨਿਆਂ ਵਿੱਚ ਹੀ ਖਰਾਬ ਹੋ ਜਾਂਦਾ ਹੈ।ਚਾਹੇ ਉਹ ਸਟੀਲ, ਮਿਠਾਈ, ਕੱਪੜਾ, ਫਰਨੀਚਰ ਆਦਿ।

ਤਿਉਹਾਰਾਂ ਦੇ ਸੀਜ਼ਨ ਵਿੱਚ ਮਿਲਾਵਟ ਦਾ ਬਹੁਤ ਜ਼ਿਆਦਾ ਬੋਲਬਾਲਾ ਹੁੰਦਾ ਹੈ।ਆਮ ਤਿਉਹਾਰਾਂ ਦੇ ਸੀਜ਼ਨ ਵਿੱਚ ਸਿਹਤ ਮੰਤਰਾਲਾ ਮਿਠਾਈ ਦੀਆਂ ਦੁਕਾਨਾਂ ਦੀ ਚੈਕਿੰਗ ਕਰਦਾ ਹੈ। ਅਕਸਰ ਤਿਉਹਾਰਾਂ ਦੇ ਦਿਨਾਂ ਵਿੱਚ ਨਕਲੀ ਮਿਠਿਆਈਆਂ ਫੜੀਆਂ ਜਾਂਦੀਆਂ ਹਨ ।ਕੁਇੰਟਲਾਂ ਦੇ ਹਿਸਾਬ ਨਾਲ ਖੋਆ ਫੜਿਆ ਜਾਂਦਾ ਹੈ।ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਹਲਵਾਈ ਨਕਲੀ ਦੁੱਧ ਨਾਲ ਮਿਠਾਈ ਬਣਾਉਣੀ ਸ਼ੁਰੂ ਕਰ ਦਿੰਦੇ ਹਨ ।ਜਿੱਥੇ ਹਲਵਾਈ ਮਿਠਾਈਆਂ ਬਣਾਉਂਦੇ ਹਨ, ਇਥੇ ਸਾਫ-ਸਫਾਈ ਨਾ ਬਰਾਬਰ ਹੁੰਦੀ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਹਲਵਾਈ ਦੂਜੇ ਸੂਬਿਆਂ ਤੋਂ ਨਕਲੀ ਦੁੱਧ, ਖੋਆ ਪਨੀਰ ਲਿਆ ਕੇ ਮਿਠਾਈਆਂ ਤਿਆਰ ਕਰਦੇ ਹਨ। ਜੋ ਕਿ ਲੋਕਾਂ ਦੀ ਸਿਹਤ ਲਈ ਬਹੁਤ ਜਿਆਦਾ ਨੁਕਸਾਨਦਾਇਕ ਹੁੰਦਾ ਹੈ। ਜਦੋਂ ਕੋਈ ਹਲਵਾਈ ਸਿੰਥੈਟਿਕ ਦੁੱਧ, ਨਕਲੀ ਖੋਆ ਨਾਲ ਫੜਿਆ ਜਾਂਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਹੁੰਦਾ ਹੈ।

ਵਿਚਾਰਨ ਵਾਲੀ ਗੱਲ ਹੈ ਕਿ ਅੱਜ ਪੰਜਾਬ ਵਿਚ ਜਿੰਨੀ ਦੁੱਧ ਦੀ ਜ਼ਰੂਰਤ ਹੈ ਉਨ੍ਹੇ ਪਸ਼ੂ ਨਹੀਂ ਹਨ। ਮਿਲਾਵਟ ਕਰਕੇ ਪਤਾ ਨਹੀਂ ਕਿਹੋ ਜਿਹੇ ਪਾਊਡਰ ਮਿਲਾ ਕੇ ਦੁੱਧ ਦੀ ਮਾਤਰਾ ਨੂੰ ਪੂਰਾ ਕੀਤਾ ਜਾ ਰਿਹਾ ਹੈ। ਜੋ ਕਿ ਲੋਕਾਂ ਦੀ ਸਿਹਤ ਨਾਲ ਲਗਾਤਾਰ ਖਿਲਵਾੜ ਹੋ ਰਿਹਾ ਹੈ। ਸਰਕਾਰ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਜਿੰਨਾਂ ਵੀ ਸਿੰਥੈਟਿਕ ਪਾਊਡਰ ਨਾਲ ਦੁੱਧ ,ਖੋਆ ਪਨੀਰ ਤਿਆਰ ਹੁੰਦਾ ਹੈ ਇਹ ਮਨੁੱਖੀ ਸਰੀਰ ਲਈ ਬਹੁਤ ਜ਼ਿਆਦਾ ਖਤਰਨਾਕ ਹੈ। ਸਿਹਤ ਮੰਤਰਾਲੇ ਨੂੰ ਵੱਖ-ਵੱਖ ਟੀਮਾਂ ਬਣਾਕੇ ਸ਼ਹਿਰ ਕਸਬਿਆਂ ਵਿਚ ਭੇਜਣੀਆਂ ਚਾਹੀਦੀਆਂ ਹਨ। ਜੇ ਕੋਈ ਬੰਦਾ ਅਜਿਹਾ ਕਾਰਾ ਕਰਦੇ ਹੋਏ ਫੜਿਆ ਜਾਂਦਾ ਹੈ ਤਾਂ ਉਸਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਅੱਜ ਭ੍ਰਿਸ਼ਟਾਚਾਰ ਦਾ ਬਹੁਤ ਬੋਲਬਾਲਾ ਹੈ। ਜੋ ਪਿੰਡਾਂ ਤੋਂ ਦੋਧੀ ਸ਼ਹਿਰ ਵੱਲ ਦੁੱਧ ਪਾਉਣ ਆਉਂਦੇ ਹਨ, ਉਨ੍ਹਾਂ ਦੇ ਸੈਂਪਲ ਭਰ ਕੇ ਲੈਬ ਨੂੰ ਭੇਜਣੇ ਚਾਹੀਦੇ ਹਨ‌। ਡੇਅਰੀ ਵਿਭਾਗ ਵੱਲੋਂ ਕੈਂਪ ਲਗਾ ਕੇ ਸੈਂਪਲ ਭਰਨੇ ਚਾਹੀਦੇ ਹਨ।

ਸਿਹਤ ਮੰਤਰਾਲੇ ਨੂੰ ਸਿਰਫ ਤਿਉਹਾਰਾਂ ਵਿੱਚ ਹੀ ਨਹੀਂ, ਸਾਲ ਵਿੱਚ ਕਦੇ ਵੀ ਮਿਠਾਈਆਂ ਦੀ ਦੁਕਾਨਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ। ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।ਸਾਨੂੰ ਆਪਣੇ ਘਰ ਦੇ ਬਣੇ ਮਿੱਠੇ ਚੌਲ, ਦੇਸੀ ਘਿਉ ਦੀ ਦੇਗ ਖਾਣੀ ਚਾਹੀਦੀ ਹੈ। ਹੋ ਸਕੇ ਤਾਂ ਜਲੇਬੀ ਜਾਂ ਅਮਰਤੀ ਖਾਓ। ਰਿਸ਼ਤੇਦਾਰ ਕਰੀਬੀ ਮਿੱਤਰਾਂ ਨੂੰ ਮਹਿੰਗੇ ਤੋਹਫੇ, ਡਰਾਈ ਫਰੂਟ ਦੇਣ ਤੋਂ ਗੁਰੇਜ਼ ਕਰੋ। ਅਸੀਂ ਕਰੀਬੀ ਮਿੱਤਰ, ਦੋਸਤ ਨੂੰ ਵਧੀਆ ਰਸਾਲਾ , ਕਿਤਾਬ ਦੇ ਸਕਦੇ ਹਨ ,ਜਿਸ ਨਾਲ ਉਸਦੇ ਗਿਆਨ ਵਿੱਚ ਵਾਧਾ ਹੋਵੇਗਾ। ਪ੍ਰਸ਼ਾਸਨ ਨੂੰ ਸੂਬਾ ਸਰਕਾਰ ਨਾਲ ਸਹਿਯੋਗ ਕਰਕੇ ਮਿਲਾਵਟ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਹਿਰੂ ਯੁਵਾ ਕੇਂਦਰ ਸੰਗਰੂਰ ਬਲਾਕ ਧੂਰੀ ਦੇ ਪਿੰਡ ਮੀਮਸਾ ਵਿਖੇ ਗਾਂਧੀ ਜਯੰਤੀ ਦਾ ਆਯੋਜਨ
Next articleਏਹੁ ਹਮਾਰਾ ਜੀਵਣਾ ਹੈ -97