ਮੁੰਬਈ (ਸਮਾਜ ਵੀਕਲੀ) :
ਮੈਗਾਸਟਾਰ ਅਮਿਤਾਭ ਬਚਨ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਦੁਰਗਾ ਪੂਜਾ ਦਾ ਤਿਉਹਾਰ ਪਹਿਲਾਂ ਵਾਂਗ ਖੁੱਲ੍ਹ ਕੇ ਤਾਂ ਨਹੀਂ ਮਨਾਇਆ ਜਾ ਸਕਦਾ ਪਰ ਉਤਸ਼ਾਹ ਵਿਚ ਕੋਈ ਕਮੀ ਨਹੀਂ ਆਈ ਹੈ। ਆਪਣੇ ਬਲੌਗ ਵਿਚ ਬੱਚਨ ਨੇ ਲਿਖਿਆ ਕਿ ਤਿਉਹਾਰਾਂ ਦੀ ਰੁੱਤ ਆ ਗਈ ਹੈ। ਨਰਾਤਿਆਂ, ਦੁਰਗਾ ਪੂਜਾ, ਇਸ ਤੋਂ ਬਾਅਦ ਦਸਹਿਰਾ ਤੇ ਫਿਰ ਦੀਵਾਲੀ। ਹਾਲਾਂਕਿ ਪਾਬੰਦੀਆਂ ਲੱਗੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਤਿਉਹਾਰਾਂ ਲਈ ਉਤਸ਼ਾਹ ਪਹਿਲਾਂ ਵਾਂਗ ਹੀ ਬਰਕਰਾਰ ਹੈ, ਇਹ ਮੱਠਾ ਨਹੀਂ ਪਿਆ ਹੈ। 78 ਸਾਲਾ ਸੀਨੀਅਰ ਬਚਨ ਨੇ ਲਿਖਿਆ ਕਿ ਸ਼ਨਿਚਰਵਾਰ ਤੋਂ ਨੌਂ ਦਿਨਾਂ ਦੇ ਨਰਾਤੇ ਹਨ ਤੇ ਮਗਰੋਂ ਹੋਰ ਤਿਉਹਾਰ ਕੋਵਿਡ ਦੇ ਪਰਛਾਵੇਂ ਹੇਠ ਹੀ ਮਨਾਏ ਜਾਣੇ ਹਨ। ਅਦਾਕਾਰ ਨੇ ਕਿਹਾ ਕਿ ਉਹ ਪ੍ਰਾਰਥਨਾ ਕਰਦੇ ਹਨ ਕਿ ਇਨ੍ਹਾਂ ਪਰਖ਼ ਦੇ ਸਮਿਆਂ ਵਿਚ ਲੋਕਾਂ ਵਿਚਾਲੇ ਰਿਸ਼ਤੇ ਮਜ਼ਬੂਤ ਹੋਣ। ਅਮਿਤਾਭ ਨੇ ਕਿਹਾ ਕਿ ਇਨ੍ਹਾਂ ਔਖੇ ਸਮਿਆਂ ਦਾ ਭਾਰ ਝੱਲਣ ਲਈ ਇਕ-ਦੂਜੇ ਨੂੰ ਆਸਰਾ ਦੇਣਾ ਬਹੁਤ ਜ਼ਰੂਰੀ ਹੈ।
HOME ਤਿਉਹਾਰਾਂ ਦੇ ਜਸ਼ਨ ਸੀਮਤ, ਪਰ ਉਤਸ਼ਾਹ ਬਰਕਰਾਰ: ਅਮਿਤਾਭ