ਤਾਲਾਬੰਦੀ: ਬਠਿੰਡਾਂ ਦੀਆਂ ਸੜਕਾਂ ’ਤੇ ਲੱਗਿਆ ਜਾਮ

ਬਠਿੰਡਾ (ਸਮਾਜਵੀਕਲੀ) :  ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਲਾਈ ਤਾਲਾਬੰਦੀ ਕਾਰਨ ਅੱਜ ਜ਼ਿਲ੍ਹੇ ਵਿੱਚ ਸੜਕਾਂ ’ਤੇ ਭਾਰੀ ਜਾਮ ਦੇਖਣ ਨੂੰ ਮਿਲਿਆ। ਸਰਕਾਰ ਵੱਲੋਂ ਬਿਨਾਂ ਈਪਾਸ ਦੇ ਆਵਾਜਾਈ ’ਤੇ ਰੋਕ ਦੇ ਚੱਲਦਿਆਂ ਪੁਲੀਸ ਨੇ ਜ਼ਿਲ੍ਹੇ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ’ਤੇ ਬੈਰੀਕੇਡ ਲਾ ਕੇ ਵਾਹਨ ਚਾਲਕਾਂ ਦੇ ਪਾਸ ਚੈੱਕ ਕੀਤੇ। ਇਥੋਂ ਦੇ ਕਨ੍ਹਹੀਆ ਚੌਕ ’ਤੇ ਭਾਰੀ ਭੀੜ ਦੇਖੀ ਗਈ। ਸਿਰਫ ਈਪਾਸ ਧਾਰਕਾਂ ਨੂੰ ਹੀ ਸ਼ਹਿਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ।

ਮਾਰਕਿਟਾਂ ਆਮ ਵਾਂਗ ਖੁੱਲੀਆਂ ਤੇ ਉਥੇ ਵੀ ਭਾਰੀ ਭੀੜ ਰਹੀ। ਚੌਕਾਂ ’ਤੇ ਪੁਲੀਸ ਤਾਇਨਾਤ ਸੀ। ਪੁਲੀਸ ਨੇ ਮਾਸਕ ਨਾ ਲਗਾਉਣ ਵਾਲਿਆਂ ਤੇ ਹੋਰਨਾਂ ਉਲੰਘਣਾਵਾਂ ਦੇ ਚਲਾਨ ਕੱਟੇ। ਬੱਸ ਅੱਡੇ ’ਤੇ ਸੁਨਸਾਨ ਰਹੀ ਕਿਉਂਕਿ ਤਾਲਾਬੰਦੀ ਕਾਰਨ ਬੱਸਾਂ ਸੜਕਾਂ ’ਤੇ ਨਹੀਂ ਉਤਰੀਆਂ।

Previous articleBig B watches a film with entire family at home ‘for the first time’
Next articleਡੇਰਾਬੱਸੀ ਦੇ ਮੁਬਾਰਿਕਪੁਰ ਖੇਤਰ ਵਿੱਚ ਕਰੋਨਾ ਦੇ ਅੱਠ ਨਵੇਂ ਕੇਸ, ਪਿੰਡ ਸੀਲ