ਤਾਲਾਬੰਦੀ ਦੀ ਉਲੰਘਣਾ ਕਰਨ ਵਾਲੇ ਲੋਕਾ ਨੂੰ ਲੰਡਨ ਪੁਲਿਸ ਨੇ ਕੀਤਾ ਜੁਰਮਾਨਾ

ਲੰਡਨ,(ਰਾਜਵੀਰ ਸਮਰਾ)- ਯੂ.ਕੇ ਦੀ ਮੈਟਰੋ ਪੋਲਿਟਨ ਪੁਲਿਸ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਲੰਡਨ ਵਿਚ ਤਾਲਾਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਅਨੇਕਾਂ ਘੱਟ ਗਿਣਤੀ ਸਮੂਹਾਂ ਨੂੰ ਜੁਰਮਾਨਾ ਲਗਾਇਆ ਗਿਆ ਹੈ,27 ਮਾਰਚ ਤੋਂ 14 ਮਈ ਦੇ ਵਿਚਕਾਰ, 26% (253) ਜੁਰਮਾਨੇ ਦੇ ਨੋਟਿਸ ਕਾਲੇ ਲੋਕਾਂ ਨੂੰ ਜਾਰੀ ਕੀਤੇ ਗਏ ਜਦ ਕਿ ਏਸ਼ੀਅਨ ਲੋਕਾਂ ਨੂੰ 973 ਵਿਚੋਂ 23% ਜੁਰਮਾਨੇ (220) ਦਿੱਤੇ ਗਏ,ਕਾਲੇ ਲੋਕ ਲੰਡਨ ਦੀ ਆਬਾਦੀ ਦਾ 12% ਅਤੇ ਏਸ਼ੀਅਨਾਂ ਦੀ ਆਬਾਦੀ 18% ਹੈ | ਪੁਲਿਸ ਨੇ ਕਿਹਾ ਕਿ ਜੁਰਮਾਨਿਆਂ ਦੇ ਕਾਰਨ ‘ਗੁੰਝਲਦਾਰ’ ਹਨ | ਰਿਪੋਰਟ ਅਨੁਸਾਰ 46% ਜੁਰਮਾਨੇ ਗੋਰੇ ਲੋਕਾਂ ‘ਤੇ ਲਗਾਏ ਗਏ ਹਨ ਜਿਨ੍ਹਾਂ ਦੀ ਲੰਡਨ ਵਸੋਂ 59% ਹੈ | ਸਕਾਟਲੈਂਡ ਯਾਰਡ ਨੇ ਕੋਵਿਡ-19 ਕਾਨੂੰਨ ਦੀ ਉਲੰਘਣਾ ਸਮੇਂ 774 ਗਿ੍ਫ਼ਤਾਰੀਆਂ ਦਾ ਖ਼ੁਲਾਸਾ ਕੀਤਾ ਹਾਲਾਂਕਿ ਸਾਰੇ ਮਾਮਲਿਆਂ ਵਿਚ 36 ਮਾਮਲਿਆਂ ਵਿਚ ਹੋਰ ‘ਠੋਸ ਅਪਰਾਧ’ ਵੀ ਸ਼ਾਮਿਲ ਸਨ |

Previous articleਪੰਜਾਬ ‘ਚ ਸਕੂਲ ਫੀਸਾਂ ਨੂੰ ਲੈ ਕੇ ਹਾਈਕੋਰਟ ਦੇ ਫ਼ੈਸਲੇ ‘ਤੇ ਬੋਲੇ ਕੈਪਟਨ, ਮੁੜ ਜਾਣਗੇ ਅਦਾਲਤ
Next articleरेल कोच फैक्ट्री, में विश्वा पर्यावरण दिवस का आयोजन