ਤਾਮਿਲ ਨਾਡੂ ’ਚ ਦੋ ਭਾਸ਼ਾ ਵਾਲੀ ਨੀਤੀ ਕਾਇਮ ਰਹੇਗੀ: ਪਲਾਨੀਸਵਾਮੀ

ਚੇਨੱਈ (ਸਮਾਜ ਵੀਕਲੀ) :  ਸਿੱਖਿਆ ਨੀਤੀ ’ਚ ਪ੍ਰਸਤਾਵਿਤ ਤਿੰਨ ਭਾਸ਼ਾ ਵਾਲੇ ਫਾਰਮੂਲੇ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮੌਜੂਦਾ ਸਿੱਖਿਆ ਪ੍ਰਣਾਲੀ ’ਚ ਕੋਈ ਫੇਰ-ਬਦਲ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਕੇ ਪਲਾਨੀਸਵਾਮੀ ਨੇ ਕਿਹਾ ਕਿ ਤਿੰਨ ਭਾਸ਼ਾ ਵਾਲਾ ਫਾਰਮੂਲਾ ਨਿਰਾਸ਼ਾ ਭਰਿਆ ਹੈ ਅਤੇ ਪ੍ਰਧਾਨ ਮੰਤਰੀ ਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ।

ਉਧਰ ਡੀਐੱਮਕੇ ਸਮੇਤ ਵਿਰੋਧੀ ਧਿਰ ਨੇ ਮੰਗ ਕੀਤੀ ਹੈ ਕਿ ਸਰਕਾਰ ਤਿੰਨ ਭਾਸ਼ਾ ਵਾਲੇ ਫਾਰਮੂਲੇ ਨੂੰ ਰੱਦ ਕਰੇ। ਡੀਐੱਮਕੇ ਦੀ ਅਗਵਾਈ ਹੇਠਲੇ ਧੜੇ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਊਹ ਨਵੀਂ ਸਿੱਖਿਆ ਨੀਤੀ ਖਿਲਾਫ਼ ਕੈਬਨਿਟ ’ਚ ਮਤਾ ਪਾਸ ਕਰਨ। ਪਲਾਨੀਸਵਾਮੀ ਨੇ ਕਿਹਾ ਕਿ ਤਾਮਿਲ ਨਾਡੂ ’ਚ ਤਾਮਿਲ ਅਤੇ ਅੰਗਰੇਜ਼ੀ ਵਾਲੀ ਨੀਤੀ ਜਾਰੀ ਰਹੇਗੀ।

ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਐੱਮ ਕੇ ਸਟਾਲਿਨ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਹਿੰਦੀ ਅਤੇ ਸੰਸਕ੍ਰਿਤ ਨੂੰ ਥੋਪਣ ਦੀ ਸਾਜ਼ਿਸ਼ ਹੈ। ਕਾਂਗਰਸ, ਐੱਮਡੀਐੱਮਕੇ, ਵੀਸੀਕੇ, ਸੀਪੀਐੱਮ, ਸੀਪੀਆਈ ਅਤੇ ਐੱਮਐੱਮਕੇ ਸਮੇਤ ਡੀਐੱਮਕੇ ਨੇ ਪਲਾਨੀਸਵਾਮੀ ਨੂੰ ਪੱਤਰ ’ਚ ਲਿਖਿਆ ਕਿ ਨਵੀਂ ਸਿੱਖਿਆ ਨੀਤੀ ਰਾਹੀਂ ਵੈਦਿਕ ਸੱਭਿਆਚਾਰ ਨੂੰ ਥੋਪਣ ਦੀ ਕੋਸ਼ਿਸ਼ ਹੋਵੇਗੀ ਅਤੇ ਇਸ ’ਚ ਰਾਖਵੇਂਕਰਨ ਬਾਰੇ ਕੁਝ ਨਹੀਂ ਆਖਿਆ ਗਿਆ ਹੈ।

Previous articleਟਿਕ ਟੌਕ ਖ਼ਰੀਦਣ ਲਈ ਗੱਲਬਾਤ ਜਾਰੀ ਰਹੇਗੀ: ਮਾਈਕਰੋਸਾਫ਼ਟ
Next articleਨੋਬੇਲ ਅਮਨ ਪੁਰਸਕਾਰ ਜੇਤੂ ਆਗੂ ਜੌਹਨ ਹਿਊਮ ਦੀ ਮੌਤ