ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – 108 ਸੰਤ ਰਿਸ਼ੀ ਠਾਕਰ ਦਾਸ ਜੀ ਦਰਬਾਰ ਤਾਜਪੁਰ ਗੱਦੀ ਨਸ਼ੀਨ ਸੰਤ ਕਰਮ ਚੰਦ ਜੀ ਵਲੋਂ ਗਾਇਕ ਜੇ ਐਚ ਤਾਜਪੁਰੀ ਦੇ ਗਾਏ ਧਾਰਮਿਕ ਟਰੈਕ ਸੱਚੀ ਪ੍ਰੀਤ ਦਾ ਪੋਸਟਰ ਪਿਆਰ ਅਤੇ ਸ਼ਰਧਾ ਨਾਲ ਸਮੂਹ ਸੰਗਤ ਵਲੋਂ ਰਿਲੀਜ਼ ਕੀਤਾ ਗਿਆ। ਤਾਜ ਫਿਲਮ ਪ੍ਰੋਡਕਸ਼ਨ ਵੈਨਕੂਵਰ ਕੈਨੇਡਾ, ਜੱਸ ਅਤੇ ਸਵੀਟ ਅਹੀਰ ਨੇ ਦੱਸਿਆ ਕਿ ਇਸ ਟਰੈਕ ਨੂੰ ਪ੍ਰੋ. ਦਰਸ਼ਨ ਸਿੰਘ ਕੋਮਲ ਅਤੇ ਬਿਸ਼ਨ ਸਿੰਘ ਜੀ ਨੇ ਰਚਿਆ ਹੈ। ਪ੍ਰੋਡਿਊਸਰ ਮਾਈਕ ਹੋਠੀ ਅਤੇ ਹਰੀਸ਼ ਮਡਾਰ ਹਨ। ਇਸ ਮੌਕੇ ਅਸ਼ੋਕ ਕੁਮਾਰ, ਜਗਨ ਨਾਥ, ਮਨੋਹਰ ਸਹਾਏ, ਜੋਗੇਸ਼ ਮਡਾਰ, ਰਜੀਵ ਮਡਾਰ, ਰਾਜ ਕੁਮਾਰ, ਰਵੀ ਜੱਸਲ, ਹੰਸ ਰਾਜ ਅਤੇ ਦੀਪਕ ਓਮ ਦਰਬਾਰ ਨੰਦਾਚੌਰ, ਸੰਤ ਕਪੁਰ ਦਾਸ ਸਮੇਤ ਕਈ ਹੋਰ ਹਾਜ਼ਰ ਸਨ।
HOME ਤਾਜਪੁਰੀ ਦੇ ਧਾਰਮਿਕ ਟਰੈਕ ਦਾ ਪੋਸਟਰ ਰਿਲੀਜ਼