(ਸਮਾਜ ਵੀਕਲੀ)
ਤਿੰਨ ਦਹਾਕਿਆਂ ਤੋਂ ਮੈਂਨੂੰ ਮਰਚੈਂਟ ਨੇਵੀ ਦੀ ਨੌਕਰੀ ਦੌਰਾਨ ਅਨੇਕਾਂ ਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ। ਇਰਾਕ ਦੀ ਬੰਦਰਗਾਹ ਬਸਰਾ ਤੇ ਸਾਡਾ ਜਹਾਜ਼ ਕਣਕ ਉਨ੍ਹਾਂ ਦੀ ਵੱਡੀ ਲੜਾਈ ਤੋਂ ਇਕ ਸਾਲ ਬਾਅਦ ਲੈ ਕੇ ਗਿਆ ਸੀ।ਸੁਦਾਮ ਹੁਸੈਨ ਸਾਰੀ ਦੁਨੀਆ ਜਿਸ ਨੂੰ ਯੋਧਾ ਕਹਿੰਦੀ ਸੀ,ਉਥੋਂ ਦੀ ਜਨਤਾ ਭੁੱਖ ਨੰਗ ਨਾਲ ਘੁੱਲਦੀ ਦਾ ਬੇਹਾਲ ਸੀ ਸੁਦਾਮ ਹੁਸੈਨ ਨੂੰ ਪਾਪੀ ਦੀ ਉਪਾਧੀ ਦੇ ਰਹੇ ਸਨ।ਜਹਾਜ਼ ਵਿੱਚੋਂ ਕਣਕ ਉਤਾਰਨ ਲਈ ਇੱਕ ਦਿਨ ਬਹੁਤ ਹੁੰਦਾ ਹੈ ਪਰ ਉਨ੍ਹਾਂ ਦੇ ਕੋਲ ਤਕਨੀਕ ਦੀ ਇੰਨੀ ਕਮੀ ਸੀ ਸਾਨੂੰ ਪੰਦਰਾਂ ਦਿਨ ਰੁਕਣਾ ਪਿਆ।ਮੈਂਸ ਰੂਮ ਵਿੱਚ ਅਸੀਂ ਇਕ ਸਮੇਂ ਤੇ ਖਾਣਾ ਖਾਣ ਲਈ ਇਕੱਠੇ ਹੁੰਦੇ ਹਾਂ,ਜਹਾਜ਼ ਵਿੱਚ ਡਿਊਟੀ ਕਰਦੇ ਉਥੋਂ ਦੇ ਕਰਮਚਾਰੀ ਆਪਣੇ ਬੱਚਿਆਂ ਨੂੰ ਲਿਆ ਕੇ ਸਾਡੇ ਖਾਣਾ ਖਾਣ ਸਮੇਂ ਆਲੇ ਦੁਆਲੇ ਰੋਟੀ ਮੰਗਣ ਲਈ ਖੜ੍ਹੇ ਕਰ ਦਿੰਦੇ ਸੀ।ਇਕ ਆਦਮੀ ਦੀ ਹੱਠਧਰਮੀ ਨੇ ਦੇਸ਼ ਨੂੰ ਕੰਗਾਲ ਕਰ ਦਿੱਤਾ।
ਜਰਮਨ ਬਹੁਤ ਵਾਰ ਸਾਡਾ ਜਹਾਜ਼ ਗਿਆ ਸੀ ਉਥੋਂ ਲਿਆਂਦੀ ਹੋਈ ਐਲਬਮ ਵਿਚੋਂ ਇਕ ਯਾਦਗਾਰੀ ਫੋਟੋ ਮਿਲੀ।ਇਹ ਰੈਲੀ ਹਿਟਲਰ ਦੀ ਜਿੱਤ ਤੋਂ ਬਾਅਦ ਦੀ ਆ, ਓਹਦੀ ਪ੍ਰਸਿੱਧੀ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ । ਪਰ ਜਦੋਂ ਜਰਮਨੀ ਦੇ ਲੋਕਾਂ ਤੋਂ ਰਾਸ਼ਟਰਵਾਦ ਦਾ ਨਸ਼ਾ ਲੱਥਾ ਤਾਂ ਲੋਕ ਜਰਮਨੀ ਵਿੱਚ ਹਿਟਲਰ ਦਾ ਨਾਮ ਲੈਣ ਵਾਲੇ ਨੂੰ ਵੀ ਨਫ਼ਰਤ ਕਰਨ ਲੱਗ ਪਏ । ਅੱਜ ਜਰਮਨੀ ਦੀ ਵਿੱਦਿਆ ਪ੍ਰਣਾਲੀ ਵਿੱਚ ਹਿਟਲਰ ਦੇ ਖਿਲਾਫ਼ ਪੂਰਾ ਇੱਕ ਚੈਪਟਰ ਪੜ੍ਹਾਇਆ ਜਾਂਦਾ ਹੈ. ਜਿਸ ਚ ਇਹ ਦੱਸਿਆ ਜਾਂਦਾ ਹੈ ਕਿ ਹਿਟਲਰ ਨੇ ਕਿਵੇਂ ਰਾਸ਼ਟਰਵਾਦ ਦੇ ਨਾਂ ਤੇ ਲੋਕਾਂ ਨੂੰ ਮੂਰਖ ਬਣਾ ਕੇ ਬਰਬਾਦ ਕੀਤਾ ।
ਭਾਰਤ ਵੀ ਆਪਣੇ ਪੈਰ ਬਰਬਾਦੀ ਵਾਲੇ ਪਾਸੇ ਵਧਾ ਚੁੱਕਾ ਹੈ।ਦੋ ਇਤਿਹਾਸਕ ਉਦਾਹਰਨਾਂ ਦਿੱਤੀਆਂ ਹਨ।ਸਾਡਾ ਇਹ ਹਾਲ ਨਾ ਹੋ ਜਾਵੇ।ਮੇਰੇ ਭਾਰਤ ਦੇ ਨਿਵਾਸੀਓ ਉਠੋ ਸੰਭਲੋ ਜਾਗੋ,ਆਪਣੀ ਇਕ ਗਲਤੀ ਕਾਰਨ ਕਿਤੇ ਇਹ ਕੁਝ ਨਾ ਵਾਪਰ ਜਾਵੇ।ਅੱਜ ਆਪਾਂ ਨੂੰ ਜ਼ਰੂਰਤ ਹੈ ਆਪਾ ਪਹਿਚਾਨਣ ਦੀ,ਸੱਤ ਦਹਾਕਿਆਂ ਤੋਂ ਭੇਸ ਬਦਲ ਕੇ ਸਾਨੂੰ ਲੁੱਟਿਆ ਪੁੱਟਿਆ ਜਾ ਰਿਹਾ ਹੈ।ਇਹ ਫ਼ੋਟੋ ਰਾਜਨੀਤਕ ਰੈਲੀਆਂ ਦੀ ਨਾ ਬਣਾਓ,ਧਰਮ ਜਾਤਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਏਕੇ ਦੀ ਬਣਾਓ।ਬੀਤਿਆ ਵੇਲਾ ਕਦੇ ਹੱਥ ਨਹੀਂ ਆਉਂਦਾ,ਅੱਜ ਸਾਡਾ ਫੋਟੋ ਵਿਚਲਾ ਇਕੱਠ ਤੇ ਏਕਾ ਵਿਖਾਓ ਇਨਕਲਾਬ ਸਾਹਮਣੇ ਕੰਧ ਉੱਤੇ ਉਕਰਿਆ ਹੋਇਆ ਹੈ।
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly