ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਆਪਣੀ ਕੌਮ ਦੀ ਖਾਤਰ ਹੱਸ-ਹੱਸ ਕੇ ਜਾਨਾਂ ਨਿਛਾਬਰ ਕਰਨ ਵਾਲੇ ਆਉਣ ਵਾਲੀਆਂ ਨਸਲਾਂ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਬਣਦੇ ਹਨ ਜਿਸ ਲਈ ਸਿੱਖ ਇਤਿਹਾਸ ਕਈ ਹੋਰ ਮਹਾਨ ਗੁਰੂਆਂ ਸਮੇਤ ਸ਼ਹੀਦ ਬਾਬਾ ਦੀਪ ਸਿੰਘ ਦੀ ਲਾਸਾਨੀ ਕੁਰਬਾਨੀ ਇਸ ਦਾ ਜਿਉਦਾ ਜਾਗਦਾ ਸਬੂਤ ਹੈ ਜਿਹੜੇ ਕਿ ਸਰੀਰਕ ਤੌਰ ਤੇ ਜੁਦਾ ਹੋਣ ਦੇ ਬਾਵਜੂਦ ਅਮਰ ਹਨ।
ਇਹ ਵਿਚਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤਲਵੰਡੀ ਅਰਾਈਆਂ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆਂ ਦੀ ਦੇਖ ਰੇਖ ਹੇਠ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਤਿੰਨ ਦਿਨਾਂ ਸ਼ਹੀਦੀ ਸਮਾਗਮ ਦੌਰਾਨ ਬਾਬਾ ਦੀਪ ਸਿੰਘ ਜੀ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਸੰਗਤਾਂ ਨਾਲ ਸਾਂਝੇ ਕੀਤੇ। ਇਨ੍ਹਾਂ ਤੋਂ ਇਲਾਵਾ ਅਕਾਲ ਤਖਤ ਸ਼੍ਰੀ ਅੰਮ੍ਰਿਤਸਰ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਵੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ, ਸੰਘਰਸ਼ ਅਤੇ ਸ਼ਹੀਦੀ ਦੇ ਚਾਨਣਾ ਪਾਇਆ।
ਇਨ੍ਹਾਂ ਤੋ ਇਲਾਵਾ ਪੰਥ ਦੇ ਮਹਾਨ ਰਾਗੀਆਂ ਮੀਰੀ ਪੀਰੀ ਜਥਾ ਜਗਾਧਰੀ, ਭਾਈ ਸੁਰਿੰਦਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਜਸਪਾਲ ਸਿੰਘ ਤਾਨ, ਭਾਈ ਜਸਵਿੰਦਰ ਸਿੰਘ ਪਰਮਾਰ, ਭਾਈ ਮੇਜਰ ਸਿੰਘ ਅਤੇ ਹੋਰਾਂ ਨੇ ਕੀਰਤਨ ਸਰਵਣ ਕਰਵਾਇਆ। ਸਟੇਜ ਸਕੱਤਰ ਦੀ ਸੇਵਾ ਸੀਨੀਅਰ ਮੈਨੇਜਰ ਕਰਨੈਲ ਸਿੰਘ ਅਤੇ ਗੁਰਮੇਲ ਸਿੰਘ ਮੂੰਡੀਆਂ ਨੇ ਨਿਭਾਈ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਨਾ ਪ੍ਰੋ. ਹਰਬੰਸ ਸਿੰਘ ਬੋਲੀਨਾ, ਸੰਤ ਰਣਜੋਧ ਸਿੰਘ, ਸੰਤ ਤੇਜਾ ਸਿੰਘ, ਸੰਤ ਬਲਵੀਰ ਸਿੰਘ ਬਿਰਧ ਆਸ਼ਰਮ, ਗਿਆਨੀ ਸੁਖਵਿੰਦਰ ਸਿੰਘ, ਬਾਬਾ ਹਰਮਨਜੀਤ ਸਿੰਘ, ਬਾਬਾ ਗੁਰਦੇਵ ਸਿੰਘ ਤਰਨਾ ਦੱਲ, ਹਰਪ੍ਰੀਤ ਸਿੰਘ ਸ਼ੇਰਪੁਰ, ਮਹੰਤ ਪਿ੍ਰਤਪਾਲ ਸਿੰਘ, ਐਸ ਪੀ ਅਮਰੀਕ ਸਿੰਘ ਧਾਮੀ, ਤਰਲੋਚਨ ਸਿੰਘ ਧਾਮੀ, ਇੰਦਰਜੀਤ ਸਿੰਘ ਗੋਲਡੀ, ਹਰਜਿੰਦਰ ਸਿੰਘ ਵਿਰਦੀ, ਹਰਭਜਨ ਸਿੰਘ, ਹਜੂਰਾ ਸਿੰਘ, ਬਲਦੇਵ ਸਿੰਘ, ਗਿਆਨੀ ਜਸਵਿੰਦਰ ਸਿੰਘ ਬਡਿਆਲ, ਕੁਲਜੀਤ ਸਿੰਘ ਗੋਲਡੀ ਵੀ ਸ਼ਾਮਿਲ ਹੋਏ।