ਤਰਨ ਤਾਰਨ ’ਚ ਏਐੱਸਆਈ ਦੀ ਗੋਲੀ ਮਾਰ ਕੇ ਹੱਤਿਆ ਤੇ ਉਸ ਦਾ ਲੜਕਾ ਗੰਭੀਰ ਜ਼ਖ਼ਮੀ

ਭਿੱਖੀਵਿੰਡ (ਸਮਾਜ ਵੀਕਲੀ) : ਤਰਨਤਾਰਨ ਵਿੱਚ ਦੇਰ ਰਾਤ ਆਪਣੇ ਲੜਕੇ ਨਾਲ ਨਿੱਜੀ ਕੰਮ ਜਾ ਰਹੇ ਏਐੱਸਆਈ ਗੁਰਦੀਪ ਸਿੰਘ ਅਤੇ ਉਸ ਦੇ ਲੜਕੇ ਮਨਪ੍ਰੀਤ ਸਿੰਘ ਨੂੰ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਰੋਕ ਕੇ ਪਹਿਲਾਂ ਮਨਪ੍ਰੀਤ ਕੋਲੋਂ ਮੋਬਾਈਲ ਅਤੇ ਨਗਦੀ ਖੋਹੀ ਤੇ ਜਦ ਏਐੱਸਆਈ ਵੱਲੋਂ ਵਿਰੋਧ ਕੀਤਾ ਗਿਆ ਤਾਂ ਨੌਜਵਾਨਾਂ ਨੇ ਗੁਰਦੀਪ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਪੁਲੀਸ ਮੌਕੇ ’ਤੇ ਪੁੱਜੀ ਜਿਸ ਨੇ ਏਐੱਸਆਈ ਦੇ ਲੜਕੇ ਨੂੰ ਸਿਵਲ ਹਸਪਤਾਲ ਤਰਨਤਾਰਨ ਇਲਾਜ ਲਈ ਦਾਖਲ ਕਰਵਾ ਦਿੱਤਾ। ਪੁਲੀਸ ਵੱਲੋਂ ਇਸ ਨੂੰ ਲੁੱਟ ਦੀ ਘਟਨਾ ਦੇ ਨਾਲ-ਨਾਲ ਹੋਰ ਪਹਿਲੂਆਂ ਨਾਲ ਜੋੜ ਕੇ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

Previous articleਕੈਪਟਨ ਵੱਲੋਂ ਕਣਕ ਦੇ ਬੀਜਾਂ ’ਤੇ ਸਬਸਿਡੀ ਦੇਣ ਦੀ ਨੀਤੀ ਨੂੰ ਹਰੀ ਝੰਡੀ
Next articleਮਹਿੰਗਾਈ ’ਤੇ ਕਾਂਗਰਸ ਨੇ ਕੇਂਦਰ ਨੂੰ ਘੇਰਿਆ