ਤਰਨਤਾਰਨ: ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਤੋਂ ਸਜਾਇਆ ਗਿਆ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ

ਤਰਨਤਾਰਨ /ਨਕੋਦਰ (ਹਰਜਿੰਦਰ ਛਾਬੜਾ)- : ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੀਤੇ ਦਿਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸ੍ਰੀ ਨਨਕਾਣਾ ਸਾਹਿਬ ਲਈ ਆਰੰਭ ਹੋਇਆ ਨਗਰ ਕੀਤਰਨ ਰਾਤਰੀ ਵਿਸ਼ਰਾਮ ਤੋਂ ਬਾਅਦ ਤਰਨਤਾਰਨ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋ ਗਿਆ ਹੈ।
ਨਗਰ ਕੀਤਰਨ ਰਵਨਗੀ ਤੋਂ ਪਹਿਲਾਂ ਗੁਰੂੂੂੂ ਸਾਹਿਬ ਜੀ ਦੀ ਸਵਾਰੀ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਲਿਆ ਕੇ ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਵੱਲੋ ਫੁੱਲਾਂ ਦੀ ਵਰਖਾਂ ਕੀਤੀ ਗਈ।
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਰਸ਼ ਸਿੰਘ ਪੰਨੂ ਵੱਲੋਂ ਗੁਰੂੂੂ ਸਾਹਿਬ ਦੇ ਪੰਜ ਪਿਆਰਿਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।
ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਸਾਹਿਬ ,ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਮਾਡਲ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਝਾਕੀਆਂ ਸੰਗਤਾਂ ਵਿੱਚ ਵਿਸ਼ੇਸ ਖਿੱਚ ਦਾ ਕੇਂਦਰ ਬਣੀਆਂ ਹੋਈਆ ਹਨ।
ਇਹ ਨਗਰ ਕੀਰਤਨ ਅੱਜ ਵੱਖ ਵੱਖ ਪੜਾਵਾ ਤੋਂ ਹੁੰਦਾਂ ਹੋਇਆ ਰਾਤਰੀ ਵਿਸ਼ਰਾਮ ਲਈ ਪੱਟੀ ਰੁਕੇਗਾ। ਗੋਰਤਲਬ ਹੈ ਕਿ ਇਹ ਨਗਰ ਕੀਤਰਨ ਨਿਰੋਲ ਸੇਵਾ ਸੰਸਥਾ ਵੱਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ।

Previous articleGhulam Nabi Azad gets invitation for Trump reception
Next articleMughal Gardens to shut for public on day 2 of Trump’s visit