ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਅੱਜ ਕਿਹਾ ਕਿ ਭਾਰਤ ਦਾ ਅਰਥਚਾਰਾ ਇਤਿਹਾਸ ਦੇ ਸਭ ਤੋਂ ਮਾੜੇ ਦੌਰ ’ਚੋਂ ਲੰਘ ਰਿਹਾ ਹੈ ਪਰ ਸਰਕਾਰ ਕੋਲ ਇਸ ਨੂੰ ਬਿਹਤਰ ਬਣਾਉਣ ਲਈ ਕੋਈ ਯੋਜਨਾ ਨਹੀਂ ਹੈ।
ਮੋਦੀ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਤਮਾਸ਼ਿਆਂ ਵਿਚ ਰੁੱਝੀ ਮੌਜੂਦਾ ਸਰਕਾਰ ਦੀਆਂ ਪ੍ਰਾਪਤੀਆਂ ਅਰਥਚਾਰੇ ਅਤੇ ਸਮਾਜ ਦੀ ਤਬਾਹੀ ਹਨ। ਉਨ੍ਹਾਂ ਟਵੀਟ ਕੀਤਾ, ‘‘ਭਾਰਤ ਦਾ ਅਰਥਚਾਰਾ ‘ਇਤਿਹਾਸਕ ਮੰਦੀ’ ਦੇ ਦੌਰ ’ਚੋਂ ਲੰਘ ਰਿਹਾ ਹੈ। ਇਹ ਅੰਕੜਿਆਂ ਤੋਂ ਪਰ੍ਹੇ ਹੈ ਕਿਉਂਕਿ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ, ਇਸ ਵਿੱਚ ਸੁਧਾਰ ਦੀ ਆਸ ਬਹੁਤ ਘੱਟ ਹੈ ਅਤੇ ਸਰਕਾਰ ਕੋਲ ਇਸ ਨੂੰ ਆਮ ਲੋਕਾਂ ਲਈ ਬਿਹਤਰ ਬਣਾਉਣ ਲਈ ਨਾ ਕੋਈ ਯੋਜਨਾ ਹੈ ਅਤੇ ਨਾ ਹੀ ਸਰਕਾਰ ਜ਼ਿੰਮੇਵਾਰੀ ਲੈ ਰਹੀ ਹੈ।’’ ਉਨ੍ਹਾਂ ਅੱਗੇ ਟਵੀਟ ਕੀਤਾ, ‘‘ਸਮਾਜ ਦੀ ਤਬਾਹੀ, ਅਰਥਚਾਰੇ ਦੀ ਤਬਾਹੀ, ਤਮਾਸ਼ਿਆਂ ਅਤੇ ਪੀਆਰ ਦੇ ਰੁਝੇਵੇਂ, ਇਹ ਹੀ ਇਸ ਸਰਕਾਰ ਦੀਆਂ ਪ੍ਰਾਪਤੀਆਂ ਹਨ।’’
INDIA ‘ਤਮਾਸ਼ਿਆਂ’ ਵਿੱਚ ਰੁੱਝੀ ਸਰਕਾਰ: ਯੇਚੁਰੀ