(ਸਮਾਜ ਵੀਕਲੀ)
ਅਸੀਂ ਫਿਰ ਤੋਂ ਜੋਸ਼ ਭਰ ਲਿਆ,
ਅਸੀਂ ਹੁਣ ਤੋਂ ਆਰੰਭ ਕਰ ਲਿਆ।
ਸਾਡੀ ਅੱਖ ਵਿੱਚ ਜੋ ਰੜਕ ਰਿਹਾ,
ਉਸ ਮਰਜ਼ ਦਾ ਇੰਤਜਾਮ ਕਰ ਲਿਆ।
ਤੁਰੇ ਜਾਵਣਾ ਤੇ ਸਾਡੀ ਹੈ ਬੇਪਰਵਾਹੀ,
ਸਮਝੋ ਬਹੁਤ ਕੁਝ ਹਾਸਿਲ ਕਰ ਲਿਆ।
ਅੜਿਆ ਜਿਉਂਦੇ ਹਾਂ ਅਜੇ ਮਰੇ ਨਹੀਂ,
ਤੁਸਾਂ ਸਾਡਾ ਕੀ ਤਬਾਹ ਕਰ ਲਿਆ ?
ਮਨਪ੍ਰੀਤ ਕੌਰ
ਸੰਪਰਕ ਨੰਬਰ 8360531450