(ਸਮਾਜ ਵੀਕਲੀ)
– ਮਲਕੀਤ ਮੀਤ
ਤਨ ਤੰਦੂਰ ਅਸਾਂ ਰੱਜ ਤਾਇਆ
ਤੇ ਵਿੱਚ ਅੱਗ ਬਿਰਹੋਂ ਦੀ ਮੱਚੇ ਹੂੰ
ਬੁੱਲਾ-ਬੁੱਲਾ ਕੂਕੇ, ਸਾਈਆਂ
ਕੌਣ ਮੇਰੇ ਵਿੱਚ ਨੱਚੇ ਹੂੰ
ਬਾਲਾਂ ਵਾਂਗ ਕਦੇ ਕੁਰਲਾਵੇ
ਵਾਂਗ ਸ਼ੁਦਾਈਆਂ ਹੱਸੇ ਹੂੰ
ਪੱਕੇ ਤੋੜ-ਤੋੜ ਲੈ ਜਾਵੇਂ
ਤੇ ਨਾ ਛੱਡਦਾ ਏ ਕੱਚੇ ਹੂੰ
ਕੀ ਤੇਰੇ ਲਈ ਦੁੱਕੀਆਂ ਤਿੱਕੀਆਂ
ਕੀ ਬਾਦਸ਼ਾਹ, ਗੋੱਲੇ, ਯੱਕੇ ਹੂੰ
ਤੇਰੀ ਰਹਿਮਤ ਮੌਜਾਂ ਮਾਣਾਂ
ਤੈਂਡੀ ਮਰਜ਼ੀ ਧੱਕੇ ਹੂੰ
ਭਾਵੇਂ ਦਿਲ ਵਿੱਚ ਛੇਕ ਹਜ਼ਾਰਾਂ
ਫ਼ਿਰ ਵੀ ਦਿਲ ਵਿੱਚ ਵੱਸੇਂ ਹੂੰ
ਨਜ਼ਰੋਂ ਹੀਣਾਂ, ਅੰਨ੍ਹਾ ਥੀਵਾਂ
ਮੈਂਡੇ ਵੱਲ ਨਾ ਜੇ ਤੱਕੇਂ ਹੂੰ
ਤੇਰੀ ਦੀਦ ਨਸੀਬੀਂ ਹੋਵੇ
ਮੈਂ ਲਈ ਕਾਅਬੇ ਮੱਕੇ ਹੂੰ
ਚੱਪੂ ਬਣ ਜਾ “ਮੀਤ” ਮਲਾਹਾ
ਨਾ ਬਣ ਬੇੜੀ ਦੇ ਵੱਟੇ ਹੂੰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly