ਤਕਸ਼ਿਲਾ ਮਹਾਂ ਬੁੱਧ ਵਿਹਾਰ ਲੁਧਿਆਣਾ ਵਿਖੇ ਮਿਤੀ 18/09/2022 ਨੂੰ ਮਿਸ਼ਨਰੀ ਸਮਾਗਮ ਕਰਵਾਇਆ ਜਾ ਰਿਹਾ ਹੈ ‌

ਲੁਧਿਆਣਾ (ਸਮਾਜ ਵੀਕਲੀ  ਡਾ. ਅੰਬੇਡਕਰ ਮਿਸ਼ਨ ਸੁਸਾਇਟੀ, ਯੂਰਪ (ਜਰਮਨੀ) ਵਲੋਂ ਅਤੇ ਪੰਜਾਬ ਬੁਧਿੱਸਟ ਸੁਸਾਇਟੀ (ਰਜਿ) ਦੇ ਸਹਿਯੋਗ ਨਾਲ ਤਕਸ਼ਿਲਾ ਮਹਾਂ ਬੁੱਧ ਵਿਹਾਰ ਲੁਧਿਆਣਾ ਵਿਖੇ ਮਿਤੀ 18/09/2022 ਨੂੰ ਸਵੇਰੇ 10 ਵਜੇ ਮਿਸ਼ਨਰੀ ਸਮਾਗਮ ਕਰਵਾਇਆ ਜਾ ਰਿਹਾ ਹੈ ‌। ਜਿਸ ਵਿੱਚ ਜੋ ਪਿਛਲੇ ਦਿਨੀਂ ਜਲੰਧਰ ਪੰਜਾਬ ਤੋਂ ਇੱਕ ਇਤਿਹਾਸਕ ਜੱਥਾ ਮਹੂ ਛਾਉਣੀ ਮੱਧ ਪ੍ਰਦੇਸ਼ ਗਿਆ ਸੀ ਉਸ ਜੱਥੇ ਵਿੱਚ ਸ਼ਾਮਿਲ ਅਤੇ ਅੰਬੇਡਕਰੀ ਮਿਸ਼ਨ ਵਿੱਚ ਆਪਣਾ ਉੱਘਾ ਯੋਗਦਾਨ ਪਾਉਣ ਵਾਲੇ ਅੰਬੇਡਕਰੀ ਯੋਧਿਆਂ ਨੂੰ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਤੋਂ ਇਹ ਪਹਿਲਾ ਇਤਿਹਾਸਕ ਜੱਥਾ ਸੀ ਜੋ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਨਮ ਭੂਮੀ ਮਹੂ ਛਾਉਣੀ, ਮੱਧ ਪ੍ਰਦੇਸ਼ ਦੀ ਧਰਤੀ ਨੂੰ ਸਿਜਦਾ ਕਰਨ ਲਈ ਗਿਆ ਸੀ। ਇਹ ਜੱਥਾ ਡਾ. ਬੀ. ਆਰ. ਅੰਬੇਡਕਰ ਐਜ਼ੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ (ਰਜਿ) ਖੁਰਲਾ ਕਿੰਗਰਾ ਅਤੇ ਅਮਰ ਮਹੇ ਇਟਲੀ ਦੀ ਅਗਵਾਈ ਵਿੱਚ ਗਿਆ ਸੀ ‌। ਸੋ ਸਭ ਸਾਥੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ।
ਬੇਨਤੀ ਕਰਤਾ :-
ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਯੂਰਪ (ਜਰਮਨੀ)
ਪੰਜਾਬ ਬੁੱਧਿਸਟ ਸੁਸਾਇਟੀ (ਰਜਿ)
ਸੰਪਰਕ ਨੰਬਰ:-
98787-24237
98726-66784

Previous articleआप मस्जिद तोड़ते हो …
Next articleਮੇਰੀ ਡੁਬਈ ਯਾਤਰਾ