ਮੁੰਬਈ : ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਜਹਾਜ਼ ਤਕਨੀਕੀ ਖ਼ਰਾਬੀ ਕਾਰਨ ਐਤਵਾਰ ਨੂੰ ਜਿਊਰਿਖ ਨਾਲ ਦੇਰੀ ਨਾਲ ਉੱਡਿਆ। ਬੋਇੰਗ 747 ਜਹਾਜ਼ ‘ਚ ਖ਼ਰਾਬੀ ਦੇ ਕਾਰਨ ਰਾਸ਼ਟਰਪਤੀ ਤਿੰਨ ਘੰਟੇ ਦੇਰੀ ਨਾਲ ਸਲੋਵਾਨੀਆ ਪਹੁੰਚੇ। ਏਅਰ ਇੰਡੀਆ ਨੇ ਜਹਾਜ਼ ‘ਚ ਦੇਰੀ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
ਰਾਸ਼ਟਰਪਤੀ ਹਵਾਈ ਅੱਡੇ ਲਈ ਰਵਾਨਾ ਹੋ ਗਏ ਸਨ ਪਰ ਜਹਾਜ਼ ‘ਚ ਗੜਬੜੀ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਹੋਟਲ ਪਰਤ ਜਾਣ ਲਈ ਕਿਹਾ ਗਿਆ। ਸੂਤਰਾਂ ਨੇ ਕਿਹਾ ਕਿ ਏਅਰ ਇੰਡੀਆ ਨੇ ਲੰਡਨ ‘ਚ ਖੜ੍ਹੇ ਬੋਇੰਗ 777 ਜਹਾਜ਼ ਨੂੰ ਜਿਊਰਿਖ ਰਵਾਨਾ ਕਰ ਦਿੱਤਾ। ਪਰ ਏਅਰ ਇੰਡੀਆ ਦੇ ਇੰਜੀਨੀਅਰਾਂ ਨੇ ਤਕਨੀਕੀ ਖ਼ਰਾਬੀ ਦੂਰ ਕਰ ਦਿੱਤੀ ਤੇ ਰਾਸ਼ਟਰਪਤੀ ਸਲੋਵਾਨੀਆ ਰਵਾਨਾ ਹੋ ਗਏ।
ਰਾਸ਼ਟਰਪਤੀ ਨੌ ਸਤੰਬਰ ਨੂੰ ਤਿੰਨ ਦੇਸ਼ਾਂ ਆਈਸਲੈਂਡ, ਸਵਿਟਜ਼ਰਲੈਂਡ ਤੇ ਸਲੋਵਾਨੀਆ ਦੇ ਦੌਰੇ ‘ਤੇ ਰਵਾਨਾ ਹੋਏ ਸਨ। ਏਅਰ ਇੰਡੀਆ ਦਾ ਜਹਾਜ਼ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਮੇਤ ਵੀਵੀਆਈਪੀ ਦੀ ਯਾਤਰਾ ‘ਚ ਇਸਤੇਮਾਲ ਕੀਤਾ ਜਾਂਦਾ ਹੈ।